ਜੌਹਨਸਬਰਗ: ਦੱਖਣੀ ਅਫਰੀਕਾ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਭਾਰਤੀ ਮੂਲ ਦੇ ਜੱਜ ਦੀ ਨਿਯੁਕਤੀ ਹੋਈ ਹੈ। ਭਾਰਤੀ ਮੂਲ ਦੇ 64 ਸਾਲ ਦੇ ਨਰੇਂਦਰਨ ਜੋਡੀ ਕੋਲਾਪੇਨ ਨੂੰ ਦੱਖਣੀ ਅਫ਼ਰੀਕਾ ਦੀ ਸਰਵਉੱਚ ਅਦਾਲਤ ਵਿੱਚ ਜੱਜ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।
ਦੇਸ਼ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਉਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਕਈ ਰਾਊਂਡ ਦੀ ਇੰਟਰਵਿਊ ਤੋਂ ਨਰੇਂਦਰਨ ਨੂੰ ਇਹ ਸਫ਼ਲਤਾ ਹਾਸਲ ਹੋਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਾਰ ਟੌਪ ਬੈਂਚ ਵਿੱਚ ਸ਼ਾਮਲ ਹੋਣ ਲਈ ਅਪਲਾਈ ਕੀਤਾ ਸੀ, ਪਰ ਉਨਾਂ ਨੂੰ ਤੀਜੀ ਵਾਰ ਕਾਮਯਾਬੀ ਮਿਲੀ।
ਉਨਾਂ ਨੂੰ ਜਿਊਡੀਸ਼ਰੀ ਵਿੱਚ ਬੇਹਤਰੀਨ ਕਰੀਅਰ ਹੋਣ ਦੇ ਚਲਦਿਆਂ ਇਸ ਅਹੁਦੇ ਲਈ ਚੁਣਿਆ ਗਿਆ। ਸੁਪਰੀਮ ਕੋਰਟ ਵਿੱਚ 2 ਅਹੁਦਿਆਂ ਲਈ 5 ਜੱਜਾਂ ਨੇ ਅਪਲਾਈ ਕੀਤਾ ਸੀ। ਕਲਾਪੇਨ ਤੋਂ ਇਲਾਵਾ ਅਫਰੀਕੀ ਮੂਲ ਕੇ ਰੋਮਾਕਾ ਸਟੀਵਨ ਮਥੋਪ ਦੀ ਵੀ ਨਿਯੁਕਤ ਕੀਤੀ ਗਈ ਹੈ। ਦੋਵੇਂ ਹੀ 1 ਜਨਵਰੀ 2022 ਨੂੰ ਨਵੇਂ ਸਾਲ ਵਿੱਚ ਆਪਣਾ ਅਹੁਦਾ ਸੰਭਾਲਣਗੇ।