ਸ਼੍ਰੀਨਗਰ: ਸ਼੍ਰੀਨਗਰ ‘ਚ ਅੱਤਵਾਦੀ ਹਮਲੇ ‘ਚ ਜ਼ਖਮੀ ਹੋਇਆ ਇਕ ਹੋਰ ਫੌਜੀ ਸ਼ਹੀਦ ਹੋ ਗਿਆ ਹੈ। ਹੁਣ ਇਸ ਹਮਲੇ ਵਿੱਚ ਮਾਰੇ ਗਏ ਸੈਨਿਕਾਂ ਦੀ ਗਿਣਤੀ ਤਿੰਨ ਹੋ ਗਈ ਹੈ।
ਦਸਣਯੋਗ ਹੈ ਕਿ ਅੱਤਵਾਦੀਆਂ ਨੇ ਕਸ਼ਮੀਰ ’ਚ ਜੰਮੂ-ਕਸ਼ਮੀਰ ਆਰਮਡ ਪੁਲਿਸ ਦੇ ਜਵਾਨਾਂ ਨੂੰ ਲਿਜਾ ਰਹੀ ਇਕ ਬੱਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਪੁਲਿਸ ਦੇ 14 ਜਵਾਨ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਸੀ। ਇਨ੍ਹਾਂ ਚਾਰ ਗੰਭੀਰ ਜ਼ਖ਼ਮੀਆਂ ’ਚੋਂ ਇਕ ਏਐੱਸਆਈ ਅਤੇ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਸ਼ਹੀਦ ਹੋ ਗਏ। ਜਾਣਕਾਰੀ ਅਨੁਸਾਰ, ਅੱਤਵਾਦੀਆਂ ਨੇ ਸ੍ਰੀਨਗਰ ਦੇ ਪੰਥਾਚੌਕ ਨੇੜੇ ਸਥਿਤ ਜ਼ੇਬਨ ’ਚ ਜਿਸ ਬੱਸ ’ਤੇ ਹਮਲਾ ਕੀਤਾ , ਉਸ ’ਚ ਜੰਮੂ-ਕਸ਼ਮੀਰ ਆਰਮਡ ਪੁਲਿਸ ਦੀ ਨੌਂਵੀਂ ਬਟਾਲੀਅਨ ਦੇ ਜਵਾਨ ਸਵਾਰ ਸਨ।