ਪ੍ਰਿੰਸ ਹੈਰੀ ਅਤੇ ਮੇਗਨ ਦੀ ਸੁਰੱਖਿਆ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਹੱਥ ਕੀਤੇ ਖੜ੍ਹੇ

TeamGlobalPunjab
1 Min Read

ਟੋਰਾਂਟੋ: ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋਏ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਮਾਰਕਲ ਨੂੰ ਲੈ ਕੇ ਕੈਨੇਡਾ ਸਰਕਾਰ ਕਾਫੀ ਚਿੰਤਤ ਹੈ। ਕੈਨੇਡਾ ਸਰਕਾਰ ਨੇ ਪ੍ਰਿੰਸ ਹੈਰੀ ਤੇ ਮੇਗਨ ਦੀ ਸੁਰੱਖਿਆ ਨੂੰ ਲੈ ਕੇ ਹੱਥ ਖੜ੍ਹੇ ਕਰ ਦਿੱਤੇ ਹਨ।

ਕੈਨੇਡਾ ਨੇ ਸਾਫ ਕਰ ਦਿੱਤਾ ਕਿ ਉਹ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੀ ਸੁਰੱਖਿਆ ਦਾ ਖਰਚਾ ਨਹੀਂ ਚੁੱਕ ਸਕਦੇ। ਇਸ ਤੋਂ ਇਲਾਵਾ ਕੈਨੇਡਾ ਦੇ ਜਨ ਸੁਰੱਖਿਆ ਮੰਤਰੀ ਬਿੱਲ ਬਲੇਅਰ ਮੁਤਾਬਕ ਮਾਰਚ ਦੇ ਸ਼ੁਰੂਆਤ ‘ਚ ਹੀ ਹੈਰੀ ਅਤੇ ਮੇਘਨ ਨੂੰ ਸਰਕਾਰੀ ਖਰਚ ‘ਤੇ ਮੁਹੱਈਆ ਕਰਵਾਈ ਜਾਂਦੀ ਸੁਰੱਖਿਆ ਵਾਪਸ ਲੈ ਲਈ ਜਾਵੇਗੀ।

ਫ਼ਿਲਹਾਲ ਹਾਲ ਦੀ ਘੜੀ ਰਾਇਲ ਕੈਨੇਡਾ ਮਾਊਂਟਿਡ ਪੁਲਿਸ ਹੈਰੀ ਤੇ ਮੇਘਨ ਨੂੰ ਸੁਰੱਖਿਆ ਦੇ ਰਹੀ ਹੈ। ਪਰ ਹੁਣ ਕੁਝ ਦਿਨਾਂ ਬਾਅਦ ਇਹ ਸੁਵਿਧਾ ਖਤਮ ਕਰ ਦਿੱਤੀ ਜਾਵੇਗੀ ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਿੰਸ ਹੈਰੀ ਨੂੰ ਸੁਰੱਖਿਆ ਲੈਣ ਦੇ ਲਈ ਭੁਗਤਾਨ ਕਰਨਾ ਪਵੇਗਾ।

ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਪਿਛਲੇ ਸਾਲ ਨਵੰਬਰ ‘ਚ ਸ਼ਾਹੀ ਪਰਿਵਾਰ ਨੂੰ ਛੱਡ ਕੇ ਕੈਨੇਡਾ ਦੇ ਵੈਨਕੂਵਰ ਟਾਪੂ ਤੇ ਵਿਕਟੋਰੀਆ ਦੇ ਇੱਕ ਆਲੀਸ਼ਾਨ ਘਰ ਵਿੱਚ ਰਹਿ ਰਹੇ ਨੇ ਹੈਰੀ ਅਤੇ ਮੇਗਨ ਅਧਿਕਾਰਕ ਤੌਰ ਤੇ ਸ਼ਾਹੀ ਪਰਿਵਾਰ ਨਾਲੋਂ ਵੱਖ ਹੋ ਗਏ ਹਨ।

- Advertisement -

Share this Article
Leave a comment