ਚੇਨਈ: ਤਾਮਿਲਨਾਡੂ ’ਚ ਵਾਪਰੇ ਹੈਲੀਕਾਪਟਰ ਹਾਦਸੇ ’ਚ ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਦੇ ਮ੍ਰਿਤਕ ਦੇਹ ਨੂੰ ਅੱਜ ਸ਼ਾਮ ਨੂੰ ਸੈਨਾ ਦੇ ਜਹਾਜ਼ ਰਾਹੀਂ ਦਿੱਲੀ ਲਿਆਂਦੀ ਜਾਵੇਗੀ। ਸੀਡੀਐਸ ਰਾਵਤ ਅਤੇ ਉਨ੍ਹਾਂ ਦੀ ਪਤਨੀ ਦਾ ਸਸਕਾਰ ਸ਼ੁੱਕਰਵਾਰ ਨੂੰ ਦਿੱਲੀ ਕੈਂਟ ’ਚ ਹੋਵੇਗਾ।
ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਅਤੇ ਤਿੰਨ ਹੋਰਾਂ ਦੀਆਂ ਲਾਸ਼ਾਂ ਦੀ ਪਛਾਣ ਹੋ ਗਈ ਸੀ। ਤਿੰਨ ਹੋਰ ਲਾਸ਼ਾਂ ਬ੍ਰਿਗੇਡੀਅਰ ਐੱਲਐੱਸ ਲਿਦੱੜ ਅਤੇ ਦੋ ਪਾਇਲਟਾਂ ਦੀਆਂ ਸਨ। ਇਹ ਪੰਜ ਉਨ੍ਹਾਂ 13 ਲੋਕਾਂ ਵਿੱਚ ਸ਼ਾਮਲ ਹਨ, ਜੋ ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਐੱਮ17 ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਨ। ਸਿਰਫ਼ ਗਰੁੱਪ ਕੈਪਟਨ ਵਰੁਣ ਸਿੰਘ ਹਾਦਸੇ ਵਿੱਚ ਬਚੇ ਹਨ। ਉਥੇ ਹੀ ਬਾਕੀ ਦੇਹਾਂ ਨੂੰ ਡੀਐਨਏ ਜਾਂਚ ਲਈ ਕੋਇੰਬਟੂਰ ਭੇਜਿਆ ਜਾ ਰਿਹਾ ਹੈ।