ਕੇਪ: 200 ਦਿਨ ਯਾਨੀ ਲਗਭਗ 6 ਮਹੀਨੇ ਸਪੇਸ ਸਟੇਸ਼ਨ ‘ਤੇ ਬਿਤਾਉਣ ਤੋਂ ਬਾਅਦ ਸਪੇਸਐਕਸ ਕੈਪਸੂਲ ‘ਚ ਚਾਰ ਪੁਲਾੜ ਯਾਤਰੀ ਧਰਤੀ ‘ਤੇ ਪਰਤ ਆਏ ਹਨ। ਸਪੇਸਐਕਸ ਕੈਪਸੂਲ ਰਾਤ ਦੇ ਹਨੇਰੇ ‘ਚ ਫਲੋਰੀਡਾ ਦੇ ਪੇਨਸਾਕੋਲਾ ਤੱਟ ਤੋਂ ਮੈਕਸੀਕੋ ਦੀ ਖਾੜੀ ‘ਚ ਉਤਰਿਆ। ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਛੱਡਣ ਤੋਂ ਸਿਰਫ਼ 8 ਘੰਟੇ ਬਾਅਦ ਧਰਤੀ ‘ਤੇ ਪਹੁੰਚਿਆ।
ਨਾਸਾ ਦੇ ਪੁਲਾੜ ਯਾਤਰੀ ਸ਼ੇਨ ਕਿਮਬਰੋ ਤੇ ਮੇਗਨ ਮੈਕਆਰਥਰ, ਜਾਪਾਨ ਦੇ ਅਕੀਹਿਤੋ ਹੋਸ਼ੀਡੇ ਤੇ ਫਰਾਂਸ ਦੇ ਥਾਮਸ ਪੇਸਕੇਟ ਨੇ ਸੋਮਵਾਰ ਸਵੇਰੇ ਵਾਪਸ ਆਉਣਾ ਸੀ ਪਰ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦੀ ਵਾਪਸੀ ਵਿਚ ਦੇਰੀ ਹੋ ਗਈ।
ਇਨ੍ਹਾਂ ਚਾਰ ਪੁਲਾੜ ਯਾਤਰੀਆਂ ਦੀ ਧਰਤੀ ‘ਤੇ ਵਾਪਸੀ ਦਾ ਰਾਹ ਆਸਾਨ ਨਹੀਂ ਰਿਹਾ। ਘਰ ਵਾਪਸੀ ਦੇ ਅੱਠ ਘੰਟੇ ਦੇ ਸਫ਼ਰ ਦੌਰਾਨ ਉਸ ਦੇ ਕੈਪਸੂਲ ਦਾ ਟਾਇਲਟ ਟੁੱਟ ਗਿਆ ਸੀ ਤੇ ਉਨ੍ਹਾਂ ਨੂੰ ਡਾਇਪਰ ਪਹਿਨ ਕੇ ਰੱਖਣਾ ਪਿਆ।