ਪੰਜਾਬ ਸਰਕਾਰ ਨੇ ਸੁਮੇਧ ਸੈਣੀ ਖਿਲਾਫ 2 ਹੋਰ ਮਾਮਲਿਆਂ ‘ਚ ਜਾਂਚ ਦੀ ਅਗਵਾਈ ਬੈਂਸ ਦੇ ਹੱਥ ਦਿੱਤੀ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਸੁਮੇਧ ਸਿੰਘ ਸੈਣੀ ਦੇ 2 ਹੋਰ ਮਾਮਲਿਆਂ ‘ਚ ਜਾਂਚ ਦੀ ਅਗਵਾਈ ਪੰਜਾਬ ਸਰਕਾਰ ਨੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਦੇ ਹੱਥ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਬੈਂਸ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਦਿੱਤੀ ਹੈ।

ਹਲਾਂਕਿ ਬੈਂਸ 1991 ਦੇ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਨਹੀਂ ਦੇਖਣਗੇ, ਜਿਸ ਸਬੰਧ ‘ਚ ਸੈਣੀ ‘ਤੇ ਇਲਜ਼ਾਮ ਲੱਗੇ ਹਨ। ਬੈਂਸ ਲੰਮੇ ਸਮੇਂ ਤੋਂ ਇਸ ਕੇਸ ਨਾਲ ਜੁੜੇ ਹੋਏ ਸਨ ਅਤੇ ਇਹ ਅਦਾਲਤੀ ਹੁਕਮ ਉਦੋਂ ਆਏ ਜਦੋਂ ਉਹ ਮੁਲਤਾਨੀ ਦੇ ਪਰਿਵਾਰ ਦੇ ਵਕੀਲ ਸਨ।

ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਬੈਂਸ ਨੂੰ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ਼ 2015 ਦੇ ਬੇਅਦਬੀ ਮਾਮਲੇ ‘ਚ ਹੇਠਲੀ ਅਦਾਲਤ ਅਤੇ ਹਾਈਕੋਰਟ ‘ਚ ਪੇਸ਼ ਹੋਣ ਲਈ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਨਿਯੁਕਤ ਕੀਤਾ ਸੀ, ਜਿਨ੍ਹਾਂ ਮਾਮਲਿਆਂ ‘ਚ ਸੈਣੀ ਮੁਲਜ਼ਮ ਹੈ।

ਇਸ ਤੋਂ ਪਹਿਲਾਂ ਵਿਜੀਲੈਂਸ ਬਿਓਰੋ ਵੱਲੋਂ ਸੈਣੀ ਤੇ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਾਜ਼ਿਸਾਂ ਦੇ ਤਹਿਤ ਐਫ ਆਈ ਆਰ 11 ਜੋ ਕਿ 17 ਸਤੰਬਰ 2021 ਨੂੰ ਅਤੇ 2 ਅਗਸਤ 2021 ਨੂੰ ਐਫ.ਆਈ.ਆਰ 13 ਦਰਜ ਕੀਤੀ ਗਈ ਸੀ, ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਹੋਈ ਸੁਣਵਾਈ ਨੂੰ ਹਾਈਕੋਰਟ ਨੇ 6 ਜਨਵਰੀ 2022 ਤੱਕ ਮੁਲਤਵੀ ਕਰ ਦਿੱਤਾ ਹੈ ਅਤੇ ਅਗਲੀ ਸੁਣਵਾਈ ਤੱਕ ਸੈਣੀ ਦੀ ਗ੍ਰਿਫਤਾਰੀ ਤੇ ਰੋਕ ਦੇ ਹੁਕਮ ਦਿੱਤੇ ਹਨ।

Share This Article
Leave a Comment