ਚੰਡੀਗੜ੍ਹ (ਬਿੰਦੂ ਸਿੰਘ) : ਪੰਜਾਬ ਸਰਕਾਰ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਕੋਟਕਪੂਰਾ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ‘ਚ ਸਪੈਸ਼ਲ ਪੀ ਪੀ ਦੇ ਤੌਰ ‘ਤੇ ਨਿਯੁਕਤ ਕੀਤੇ ਜਾਣ ਨੂੰ ਲੈ ਕੇ ਸਾਬਕਾ ਆਈਪੀਐਸ ਤੇ ‘ਸਿੱਟ’ ਦੇ ਸਾਬਕਾ ਮੈਂਬਰ ਰਹਿ ਚੁੱਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਵਾਲ ਚੁੱਕੇ ਹਨ ।
‘ਆਪ’ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਆਰ.ਐਸ. ਬੈਂਸ ਦੀ ਨਿਯੁਕਤੀ ਪੰਜਾਬ ਤੇ ਪੰਜਾਬੀਆਂ ਦੀ ਅੱਖਾਂ ‘ਚ ਘੱਟਾ ਪਾਉਣ ਵਰਗਾ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ‘ਤੇ ਆ ਕੇ ਕਿਹਾ ਕਿ ਬੈਂਸ ਕੋਟਕਪੂਰਾ ਗੋਲ਼ੀਕਾਂਡ ਦੇ ਮੁੱਖ ਪੀੜਤ ਅਜੀਤ ਸਿੰਘ ਦੇ ਵਕੀਲ ਰਹਿ ਚੁੱਕੇ ਹਨ ਅਤੇ ਇਹ ਕੇਸ 9 ਅਪਰੈਲ 2021 ਨੂੰ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਸੀ ।
ਕੁੰਵਰ ਪ੍ਰਤਾਪ ਨੇ ਆਪਣੀ ਪੋਸਟ ‘ਚ ਅੱਗੇ ਕਿਹਾ ਕਿ ਇਸ ਕੇਸ ‘ਚ ਸਪੈਸ਼ਲ ਪੀ ਪੀ ਦੇ ਤੌਰ ਤੇ ਨਿਯੁਕਤ ਕੀਤੇ ਵਕੀਲ ਵੱਲੋਂ ਕਦੇ ਵੀ ਬਹਿਸ ਨਹੀਂ ਕੀਤੀ ਗਈ ਹੈ ਜੋ ਕਿ ਕੋਈ ਵੀ ਸ਼ਖ਼ਸ ਕੋਰਟ ਦੇ ਰਿਕਾਰਡ ‘ਚ ਵੇਖ ਸਕਦਾ ਹੈ ।
Courtesy : Kunwar Vijay Partap Singh/fb