ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਅੱਜਕੱਲ ਕੈਲੀਫੋਰਨੀਆਂ ਵਿੱਚ ਸਾਕਰ (ਫੁੱਟਬਾਲ) ਦੇ ਟੂਰਨਾਮੈਂਟ ਪੂਰੇ ਜੋਬਨ ਤੇ ਤੇ ਚੱਲ ਰਹੇ ਹਨ। ਇਹਨਾਂ ਛੋਟੇ ਟੂਰਨਾਮੈਂਟ ਵਿੱਚ ਦੋ ਪੰਜਾਬੀ ਭਰਾ ਪਰਜਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਦਾ ਸਾਕਰ ਦੀ ਦੁਨੀਆਂ ਵਿੱਚ ਖ਼ੂਬ ਨਾਮ ਰੌਸ਼ਨ ਕਰ ਰਹੇ ਹਨ।

ਪਿਛਲੇ ਦਿਨੀਂ ਸਾਕਰ ਦੀ ਚੈਪੀਅਨਸ਼ਿੱਪ ਕੈਲੀਫੋਰਨੀਆਂ ਦੇ ਸ਼ਹਿਰ ਮੌਰਗਨਹਿੱਲ ਵਿਖੇ ਕਰਵਾਈ ਗਈ। ਇਸ ਚੈਪੀਅਨਸ਼ਿੱਪ ਦਾ ਫ਼ਾਈਨਲ ਬੜਾ ਜ਼ਬਰਦਸਤ ਹੋ ਨਿਬੜਿਆ। ਇਹ ਮੈਚ ਫਰਿਜ਼ਨੋ ਲਾਇਨਜ਼ ਕਲੱਬ ਅਤੇ ਸਨੀਵੇਲ ਲਾਇਨਜ਼ ਵਿੱਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਦੋਵੇਂ ਪੰਜਾਬੀ ਭਰਾਵਾਂ ਪਰਜਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਦੀ ਜੋੜੀ ਨੇ ਜ਼ਬਰਦਸਤ ਖੇਡ ਦਾ ਮੁਜ਼ਾਹਰਾ ਕੀਤਾ ਗਿਆ ਅਤੇ ਗੋਲ਼-ਕੀਪਰ ਅਜੇਗੋ ਨੇ ਗੋਲ ਰੋਕਣ ਵਾਲੀ ਕਤਾ ਕਰ ਦਿੱਤੀ, ਅਖੀਰ ਨਿਬੇੜਾ ਪਨੰਲਟੀ ਸਟਰੋਕਾ ਨਾਲ ਹੋਇਆ। ਇਹ ਮੈਚ ਫਰਿਜ਼ਨੋ ਲਾਇਨਜ਼ ਨੇ 2-0 ਨਾਲ ਜਿੱਤ ਲਿਆ।