ਮੁੰਬਈ :ਉਡੀਕ ਖਤਮ ਹੋ ਗਈ ਹੈ! ਅਭਿਨੇਤਾ ਰਣਵੀਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਬਹੁ-ਉਡੀਕੀ ਜਾ ਰਹੀ ਫਿਲਮ ” 83 ” ਆਖਰਕਾਰ ਇਸ ਕ੍ਰਿਸਮਿਸ ” ਤੇ ਰਿਲੀਜ਼ ਹੋਣ ਜਾ ਰਹੀ ਹੈ।
ਇਸ ਦੇ ਨਾਲ ਹੀ ਸਟਾਰਸ ਦੀ ਨਵੀਂ ਲੁਕ ਵੀ ਸਾਹਮਣੇ ਆਈ ਹੈ। ਜਿਸ ‘ਚ ਓਨ ਸਕ੍ਰੀਨ ਕਪਿਲ ਦੇਵ ਤੇ ਉਨ੍ਹਾਂ ਦੀ ਟੀਮ ਦਾ ਸੇਲੀਬ੍ਰੇਸ਼ਨ ਲੁਕ ਦੇਖਿਆ ਜਾ ਸਕਦਾ ਹੈ। ਕੋਰੋਨਾ ਕਾਰਨ ਇਸ ਫ਼ਿਲਮ ਨੇ ਵੀ ਕਾਫੀ ਇੰਤਜ਼ਾਰ ਕੀਤਾ ਹੈ। ਇਹ ਫ਼ਿਲਮ ਪਿੱਛਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋ ਜਾਣੀ ਸੀ। ਪਰ ਦੇਰ ਆਏ ਦਰੁਸਤ ਆਏ। ਫ਼ਿਲਮ 83 ਦੀ ਕਹਾਣੀ 1983 ਦੇ ਵਰਲਡਕਪ ਦੀ ਕਹਾਣੀ ਹੈ ਜਦ ਕਪਿਲ ਦੇਵ ਦੇ ਲੀਡਰਸ਼ਿਪ ‘ਚ ਟੀਮ ਇੰਡੀਆ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। ਇਸ ਫ਼ਿਲਮ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਤੇ ਪੰਜਾਬ ਦੇ ਸੁਪਰਸਟਾਰ ਐਮੀ ਵਿਰਕ ਤੇ ਹਾਰਡੀ ਸੰਧੂ ਵੀ ਫ਼ਿਲਮ ਵਿੱਚ ਅਹਿਮ ਕਰਦਾਰ ਨਿਭਾਉਂਦੇ ਦਿਖਾਈ ਦੇਣਗੇ।
ਇਸ ਤੋਂ ਇਲਾਵਾ ਦੀਪਵੀਰ ਦੇ ਫੈਨਜ਼ ਲਈ ਇਹ ਫ਼ਿਲਮ ਖਾਸ ਹੋਵੇਗੀ। ਕਿਉਂਕਿ ਦੀਪਿਕਾ ਪਾਦੁਕੋਣ ਨੇ ਫ਼ਿਲਮ ‘ਚ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਕੀਤਾ ਹੈ। ਕਬੀਰ ਸਿੰਘ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ।