ਨਿਊਜ਼ ਡੈਸਕ: ਬਦਲਦੇ ਲਾਈਫਸਟਾਇਲ ਕਾਰਨ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ। ਅਜੋਕੇ ਸਮੇਂ ‘ਚ ਨੀਂਦ ਨਾ ਆਉਣਾ ਇਕ ਆਮ ਸਮੱਸਿਆ ਬਣ ਗਈ ਹੈ। ਕਈ ਵਾਰ ਤਣਾਅ ਅਤੇ ਖਰਾਬ ਜੀਵਨ ਸ਼ੈਲੀ ਦੇ ਕਾਰਨ ਨੀਂਦ ਨਹੀਂ ਆਉਂਦੀ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਚੰਗੀ ਨੀਂਦ ਲਈ ਨੀਂਦ ਦੀਆਂ ਗੋਲੀਆਂ ਦਾ ਸਹਾਰਾ ਲੈਂਦੇ ਹਨ। ਜਿਸਦਾ ਤੁਹਾਡੀ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਇਸ ਖਬਰ ਵਿੱਚ, ਅਸੀਂ ਤੁਹਾਨੂੰ ਕੁਝ ਅਜਿਹੇ ਸਿਹਤਮੰਦ ਭੋਜਨ ਦੱਸ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ। ਨਿਯਮਤ ਖਪਤ ਦੇ ਨਾਲ, ਤੁਸੀਂ ਚੰਗੀ ਨੀਂਦ ਲੈ ਸਕਦੇ ਹੋ। ਤੁਹਾਨੂੰ ਸੌਣ ਤੋਂ ਪਹਿਲਾਂ ਇਨ੍ਹਾਂ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ।
ਕੈਮੋਮਾਈਲ ਚਾਹ: ਖੁਰਾਕ ਮਾਹਰ ਡਾ: ਰੰਜਨਾ ਸਿੰਘ ਦੇ ਅਨੁਸਾਰ, ਤੁਸੀਂ ਸੌਣ ਤੋਂ ਪਹਿਲਾਂ ਕੈਮੋਮਾਈਲ ਚਾਹ ਦਾ ਸੇਵਨ ਕਰ ਸਕਦੇ ਹੋ. ਇਸ ਵਿੱਚ ਐਪੀਜੀਨਿਨ ਹੁੰਦਾ ਹੈ। ਇਹ ਇੱਕ ਕਿਸਮ ਦਾ ਐਂਟੀਆਕਸੀਡੈਂਟ ਹੈ ਜੋ ਨੀਂਦ ਵਿੱਚ ਸੁਧਾਰ ਕਰਦਾ ਹੈ। ਇਹ ਤੁਹਾਡੀ ਚਿੰਤਾ ਨੂੰ ਵੀ ਘੱਟ ਕਰਦਾ ਹੈ ਅਤੇ ਤੁਹਾਨੂੰ ਵਧੀਆ ਨੀਂਦ ਲੈਣ ਵਿੱਚ ਸਹਾਇਤਾ ਕਰਦਾ ਹੈ।ਸੌਣ ਤੋਂ ਪਹਿਲਾਂ ਗ੍ਰੀਨ ਟੀ ਜਾਂ ਮਿਲਕ ਟੀ ਪੀਣ ਤੋਂ ਪਰਹੇਜ਼ ਕਰੋ ਅਤੇ ਇਸ ਦੀ ਬਜਾਏ ਇਸ ਹਰਬਲ ਟੀ ਦਾ ਸੇਵਨ ਕਰੋ।
ਬਦਾਮ ਦਾ ਕਰੋ ਸੇਵਨ: ਬਦਾਮ ‘ਚ ਭਾਰੀ ਮਾਤਰਾ ‘ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿਵਾਉਣ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ‘ਚ ਟ੍ਰਿਪਟੋਫੈਨ ਵੀ ਪਾਇਆ ਜਾਂਦਾ ਹੈ। ਜੋ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
ਪਨੀਰ ਦਾ ਕਰੋ ਸੇਵਨ: ਪਨੀਰ ‘ਚ ਵੀ ਟ੍ਰਿਪਟੋਫੈਨ ਦੀ ਮਾਤਰਾ ਪਾਈ ਜਾਂਦੀ ਹੈ। ਟ੍ਰਿਪਟੋਫੈਨ ਇਕ ਐਮਿਨੋ ਐਸਿਡ ਹੈ ਜੋ ਇਕ ਨਿਊਰੋਟ੍ਰਾਂਸਮੀਟਰ ਸੈਰੋਟੋਨਿਨ ਦਾ ਉਤਪਾਦਨ ਕਰਦਾ ਹੈ। ਇਹ ਨੀਂਦ ਦੀ Cycle ਠੀਕ ਕਰਨ ‘ਚ ਮਦਦ ਕਰਦਾ ਹੈ। ਇਸ ਨੂੰ ਡਾਈਟ ‘ਚ ਸ਼ਾਮਿਲ ਕਰਨ ਨਾਲ ਨੀਂਦ ਦੀ ਪਰੇਸ਼ਾਨੀ ਦੂਰ ਹੁੰਦੀ ਹੈ।
ਅਸ਼ਵਗੰਧਾ ਦਾ ਸੇਵਨ ਕਰੋ: ਜੇਕਰ ਤਹਾਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਅਸ਼ਵਗੰਧਾ ਦਾ ਸੇਵਨ ਜ਼ਰੂਰ ਕਰੋ। ਇਹ ਬਹੁਤ ਗੁਣਕਾਰੀ ਹੈ ਤੇ ਤਣਾਅ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਨੀਂਦ ਨਾ ਆਉਣ ਦੀ ਪਰੇਸ਼ਾਨੀ ਦੂਰ ਕਰਦਾ ਹੈ।
ਕੇਲੇ ਖਾਣਾ:ਜਦੋਂ ਵੀ ਤੁਸੀਂ ਤਣਾਅ ਜਾਂ ਚਿੰਤਾ ਵਿੱਚ ਹੁੰਦੇ ਹੋ ਤਾਂ ਕੇਲੇ ਦਾ ਸੇਵਨ ਕੀਤਾ ਜਾ ਸਕਦਾ ਹੈ, ਕਿਉਂਕਿ ਕੇਲੇ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ, ਜੋ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਾਲਾ ਕੰਮ ਕਰਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ ਬੀ 6 ਤੁਹਾਡੇ ਸਰੀਰ ਵਿੱਚ ਮੇਲਾਟੋਨਿਨ ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਕਿ ਸੌਣ ਵਿੱਚ ਸਹਾਇਤਾ ਕਰਦਾ ਹੈ।