ਸਿੰਗਾਪੁਰ : ਸਿੰਗਾਪੁਰ ਵਿੱਚ ਪਹਿਲੀ ਵਾਰ ਭਾਰਤੀ ਮੂਲ ਦੇ ਕਿਸੇ ਵਕੀਲ ਨੂੰ ਮਰਨ ਉਪਰੰਤ ਸਿੰਗਾਪੁਰ ਬਾਰ ‘ਚ ਸ਼ਾਮਲ ਕੀਤਾ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਸਿੰਗਾਪੁਰ ਬਾਰ ‘ਚ ਦਾਖਲੇ ਦੇ ਉਨ੍ਹਾਂ ਦੇ ਆਵੇਦਨ ‘ਤੇ ਇਸ ਸਾਲ 9 ਜੂਨ ਨੂੰ ਸੁਣਵਾਈ ਹੋਣੀ ਸੀ ਪਰ 9 ਦਿਨ ਪਹਿਲਾਂ ਹੀ 28 ਸਾਲ ਦੀ ਉਮਰ ‘ਚ ਵਿਕਰਮ ਕੁਮਾਰ ਤਿਵਾੜੀ ਦਾ ਦੇਹਾਂਤ ਹੋ ਗਿਆ।
ਖ਼ਬਰਾਂ ਅਨੁਸਾਰ ਸੋਮਵਾਰ ਨੂੰ ਜਸਟਿਸ ਦੇ ਫੈਸਲੇ ‘ਚ ਤਿਵਾੜੀ ਨੂੰ ਸਿੰਗਾਪੁਰ ਬਾਰ ‘ਚ ਸ਼ਾਮਲ ਕੀਤਾ ਗਿਆ। ਤਿਵਾੜੀ ਨੇ ਸ਼ੈਫੀਲਡ ਯੂਨੀਵਰਸਿਟੀ ਤੋਂ 2018 ‘ਚ ਗਰੈਜੂਏਸ਼ਨ ਕੀਤੀ ਤੇ ਬਾਅਦ ‘ਚ ਬਾਰ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਦੀ ਅਪੀਲ ਤੇ 16 ਮਾਰਚ 2021 ਨੂੰ ਉਨ੍ਹਾਂ ਦੀ ਸੁਣਵਾਈ ਦੇ ਲਈ ਨਿਰਧਾਰਤ ਕੀਤਾ ਗਿਆ ਸੀ। ਪਰ ਸੁਣਵਾਈ ਤੋਂ 9 ਦਿਨ ਪਹਿਲਾਂ ਤਿਵਾੜੀ ਦੀ ਦਿਲ – ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਵਿਕਰਮ ਦੇ ਰਿਸ਼ਤੇਦਾਰ ਅਤੇ ਵਕੀਲ ਰਮੇਸ਼ ਤਿਵਾੜੀ ਨੇ ਮਰਨ ਉਪਰੰਤ ਇਸ ਨੂੰ ਬਾਰ ‘ਚ ਸ਼ਾਮਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਸਟਿਸ ਚੂ ਨੇ ਸੋਮਵਾਰ ਨੂੰ ਅਪਣੇ ਫੈਸਲੇ ‘ਚ ਵਿਕਰਮ ਨੂੰ ਮਰਨ ਉਪਰੰਤ ਸਿੰਗਾਪੁਰ ਬਾਰ ‘ਚ ਸ਼ਾਮਲ ਕਰ ਲਿਆ।