ਜੈਪੁਰ: ਡੀਐਸਪੀ ਹੀਰਾਲਾਲ ਸੈਣੀ ਅਤੇ ਮਹਿਲਾ ਕਾਂਸਟੇਬਲ ਦੀ 6 ਸਾਲਾ ਬੱਚੇ ਦੇ ਸਾਹਮਣੇ ਪੂਲ ਵਿਚ ਦੋ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚਾਰ ਹੋਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਵੀਡੀਓ ਕਰੀਬ ਡੇਢ ਮਹੀਨੇ ਪੁਰਾਣੀ ਹੈ। ਬੇਸ਼ਰਮੀ ਦੀ ਹੱਦ ਉਦੋਂ ਪਾਰ ਹੋ ਗਈ ਜਦੋਂ ਮਹਿਲਾ ਕਾਂਸਟੇਬਲ ਨੇ ਵੀਡੀਓ ਬਣਾਉਣ ਤੋਂ ਬਾਅਦ ਇਸ ਨੂੰ ਸਟੇਟਸ ‘ਤੇ ਪਾ ਦਿੱਤਾ।
ਜਾਣਕਾਰੀ ਮੁਤਾਬਕ ਰਾਜਸਥਾਨ ਪੁਲਿਸ ਦਾ ਇਕ ਸ਼ਰਮਨਾਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਡੀ. ਐੱਸ. ਪੀ. ਅਤੇ ਇਕ ਮਹਿਲਾ ਕਾਂਸਟੇਬਲ ਦੇ ਇਨਟੀਮੇਟ ਸੀਨ ਨੂੰ ਵੇਖਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਰਾਜਸਥਾਨ ਪੁਲਿਸ ਨੇ ਡੀ. ਐੱਸ. ਪੀ. ਹੀਰਾ ਲਾਲ ਸੈਣੀ ਅਤੇ ਮਹਿਲਾ ਕਾਂਸਟੇਬਲ ਦਾ ਹੈ, ਜਿਸ ਵਿਚ ਮਹਿਲਾ ਦਾ 6 ਸਾਲ ਦਾ ਬੇਟਾ ਵੀ ਦਿਖਾਈ ਦੇ ਰਿਹਾ ਹੈ। ਇਸ ਪੂਰੇ ਮਾਮਲੇ ਦੀ ਦੋ ਵੀਡੀਓ ਬਣੀਆਂ ਹਨ, ਜਿਸ ਨੂੰ ਪਾਰਟ-1 ਤੇ ਪਾਰਟ-2 ਦਾ ਨਾਂ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਹਰਕਤ ਵਿਚ ਆਈ ਰਾਜਸਥਾਨ ਪੁਲਿਸ ਨੇ ਡੀ. ਐੱਸ. ਪੀ. ਅਤੇ ਮਹਿਲਾ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ। ਮਾਮਲੇ ਵਿਚ ਡੀ. ਐੱਸ. ਪੀ. ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਡੀਜੀਪੀ ਐਮਐਲ ਲਾਠਰ ਨੇ ਇੱਕ ਆਦੇਸ਼ ਜਾਰੀ ਕਰਦਿਆਂ ਝੋਟਵਾੜਾ ਦੇ ਏਸੀਪੀ ਹਰੀਸ਼ੰਕਰ ਸ਼ਰਮਾ, ਕੁਚਾਮਨ ਸਿਟੀ ਦੇ ਡੀਐਸਪੀ ਮੋਟਾਰਾਮ ਬੈਨੀਵਾਲ ਨੂੰ ਮੁਅੱਤਲ ਕਰ ਦਿੱਤਾ ਹੈ। ਦੂਜੇ ਪਾਸੇ ਜੈਪੁਰ ਦੇ ਕਮਿਸ਼ਨਰ ਨੇ ਕਲਵਾੜ ਦੇ ਐਸਐਚਓ ਗੁਰੂ ਦੱਤ ਸੈਣੀ ਅਤੇ ਅਜਮੇਰ ਦੇ ਆਈਜੀ ਨੇ ਚਿਤਾਵਾ ਦੇ ਐਸਐਚਓ ਪ੍ਰਕਾਸ਼ਚੰਦ ਮੀਨਾ ਨੂੰ ਮੁਅੱਤਲ ਕਰ ਦਿੱਤਾ ਹੈ।