ਨਿਊ ਯਾਰਕ : ਭਾਰਤੀ-ਅਮਰੀਕੀ ਟੈਨਿਸ ਖਿਡਾਰੀ ਰਾਜੀਵ ਰਾਮ ਅਤੇ ਉਸਦੇ ਬ੍ਰਿਟਿਸ਼ ਜੋੜੀਦਾਰ ਜੋ ਸੈਲਿਸਬਰੀ ਨੇ ਯੂਐਸ ਓਪਨ ਪੁਰਸ਼ ਡਬਲਜ਼ ਦਾ ਫਾਈਨਲ ਜਿੱਤਿਆ ਹੈ। ਪੁਰਸ਼ ਸਿੰਗਲਜ਼ ਵਿੱਚ ਰੂਸੀ ਖਿਡਾਰੀ ਡੈਨੀਲ ਮੇਦਵੇਦੇਵ ਅਤੇ ਵਿਸ਼ਵ ਦੇ ਨੰਬਰ 1 ਨੋਵਾਕ ਜੋਕੋਵਿਚ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
Your 2021 #USOpen men's doubles champions! 🙌@RajeevRam | @joesalisbury92 pic.twitter.com/pAJZO13b5F
— US Open Tennis (@usopen) September 10, 2021
ਵਿਸ਼ਵ ਦੀ ਚੌਥੇ ਨੰਬਰ ਦੀ ਜੋੜੀ ਰਾਜੀਵ ਰਾਮ ਅਤੇ ਸੈਲਿਸਬਰੀ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਬ੍ਰਿਟੇਨ ਦੇ ਜੇਮੀ ਮਰੇ ਅਤੇ ਬ੍ਰਾਜ਼ੀਲ ਦੇ ਬਰੂਨੋ ਸੋਅਰਸ ਨੂੰ 3-6, 6-2, 6-2 ਨਾਲ ਹਰਾਇਆ।
#USOpen glory 🏆🏆
🇺🇸 Rajeev Ram & 🇬🇧 Joe Salisbury claim the 2021 men's doubles title, defeating Murray & Soares 3-6, 6-2, 6-2! pic.twitter.com/2n0UFzpjUY
— US Open Tennis (@usopen) September 10, 2021
ਇਹ ਇਸ ਜੋੜੀ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੇ ਪਿਛਲੇ ਸਾਲ ਆਸਟਰੇਲੀਅਨ ਓਪਨ ‘ਤੇ ਕਬਜ਼ਾ ਕੀਤਾ ਸੀ। ਇਸ ਦੇ ਨਾਲ ਹੀ ਉਹ ਇਸ ਸਾਲ ਆਸਟ੍ਰੇਲੀਅਨ ਓਪਨ ਦੇ ਉਪ ਜੇਤੂ ਰਹੇ ਸਨ।