ਚੰਡੀਗੜ੍ਹ, (ਅਵਤਾਰ ਸਿੰਘ): ਅੱਜ ਇੰਟਰਨੈਸ਼ਨਲ ਡੇਅ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼ ਮੌਕੇ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਟ੍ਰਾੰਸਪੋਰਟ ਚੌਕ ਦੇ ਆਪਣੀ ਤਰ੍ਹਾਂ ਦੇ ਪਹਿਲੇ ਸਮਾਰਟ ਏਅਰ ਪੁਰੀਫਾਇਰ ਟਾਵਰ ਦੇ ਸਫਲ ਟ੍ਰਾਯਲ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦੇ ਸਲਾਹਕਾਰ ਧਰਮ ਪਾਲ ਅਤੇ ਪ੍ਰਦੂਸ਼ਣ ਤੇ ਵਣ ਵਿਭਾਗ ਦੇ ਅਧਿਕਾਰੀ ਦੇਬੰਦਰ ਦਲਾਈ ਨੇ ਉਦਘਾਟਨ ਕਰਕੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਦੇ ਚਾਲੂ ਹੋਣ ਨਾਲ ਟ੍ਰਾੰਸਪੋਰਟ ਚੌਕ ਦੀ ਆਬੋ ਹਵਾ ਵਿਚ ਤਬਦੀਲੀ ਆਵੇਗੀ। ਇਕ ਅਨੁਮਾਨ ਅਨੁਸਾਰ ਇਸ ਚੌਕ ਉਪਰ ਰੋਜ਼ਾਨਾ ਲਗਪਗ ਡੇਢ ਲੱਖ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਟ੍ਰਾਇਲ ਦੌਰਾਨ ਇਸ ਦੇ ਆਸ ਪਾਸ ਦਾ 70-80 ਪ੍ਰਤੀਸ਼ਤ ਪ੍ਰਦੂਸ਼ਣ ਘੱਟ ਗਿਆ। ਇਸ ਤਰ੍ਹਾਂ ਚੌਕ ਦਾ ਤਾਪਮਾਨ ਬਾਕੀ ਸ਼ਹਿਰ ਤੋਂ 10-12 ਡਿਗਰੀ ਘੱਟ ਜਾਵੇਗਾ।
ਪਾਯਾਸ ਏਅਰ ਪ੍ਰਾਈਵੇਟ ਲਿਮਟਡ ਕੰਪਨੀ ਦੇ ਅਧਿਕਾਰੀਆਂ ਮਨੋਜ ਜੇਨਾ ਤੇ ਨਿਤਿਨ ਆਹਲੂਵਾਲੀਆ ਅਨੁਸਾਰ ਇਹ ਏਅਰ ਪੁਰੀਫਾਇਰ ਦਾ 24 ਮੀਟਰ ਉਚਾ ਢਾਂਚਾ ਹੈ ਜਿਸ ਨਾਲ 3.88 ਕਰੋੜ ਕਿਊਬਿਕ ਫੁੱਟ ਹਵਾ ਸਾਫ ਕਰ ਰਿਹਾ ਹੈ। ਇਹ ਸਮਾਰਟ ਟਾਵਰ ਚੌਕ ਆਸਪਾਸ ਦੇ ਵਾਤਾਵਰਨ ਤੋਂ ਪ੍ਰਦੂਸ਼ਤ ਹਵਾ ਇੰਟੈਕ ਕਰਕੇ ਸਵੱਛ ਹਵਾ ਵਾਯੂਮੰਡਲ ਵਿੱਚ ਛੱਡੇਗਾ।