ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਦੰਦਾਂ ਦੀ ਦੇਖਭਾਲ ਯੋਜਨਾ ਦਾ ਵਾਅਦਾ ਦੁਹਰਾਇਆ

TeamGlobalPunjab
2 Min Read

ਸੇਂਟ ਜੌਨਸ : ਫੈਡਰਲ ਚੋਣਾਂ ਲਈ ਸਿਆਸੀ ਪਾਰਟੀਆਂ ਦੀ ਪ੍ਰਚਾਰ ਮੁਹਿੰਮ ਸਿਖਰਾਂ ‘ਤੇ ਹੈ। ਵੋਟਰਾਂ ਨਾਲ ਹਰ ਪਾਰਟੀ ਵੱਡੇ ਵੱਡੇ ਵਾਅਦੇ ਕਰ ਰਹੀ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਅੱਜ ਪਾਰਟੀ ਦੀ 2019 ਦੀ ਮੁਹਿੰਮ ਦਾ ਇੱਕ ਸੰਘੀ ਪ੍ਰੋਗਰਾਮ ਲਾਗੂ ਕਰਨ ਦੇ ਵਾਅਦੇ ਨੂੰ ਦੁਹਰਾਇਆ ਜੋ ਬੀਮੇ ਦੀ ਘਾਟ ਵਾਲੇ ਕੈਨੇਡੀਅਨਾਂ ਦੇ ਦੰਦਾਂ ਦੀ ਦੇਖਭਾਲ ਦੇ ਖਰਚਿਆਂ ਤੇ ਸਬਸਿਡੀ ਦੇਵੇਗਾ।

ਸਿੰਘ ਨੇ ਸੇਂਟ ਜੌਨਸ ਦੀ ਸਾਊਥ-ਮਾਊਂਟ ਪਰਲ ਦੀ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਰਾਈਡਿੰਗ ਵਿਖੇ ਸੰਘੀ ਚੋਣ ਮੁਹਿੰਮ ਦੇ 21 ਵੇਂ ਦਿਨ ਇਹ ਵਾਅਦਾ ਕੀਤਾ। ਕਿਉਂਕਿ ਪਾਰਟੀ ਅਟਲਾਂਟਿਕ ਕੈਨੇਡਾ ਕਾਕਸ ਤੋਂ ਆਪਣੀ ਸੀਟ ਵਧਾਉਣਾ ਚਾਹੁੰਦੀ ਹੈ।

ਸਿੰਘ ਨੇ ਕਿਹਾ, “ਮੈਂ ਉਨ੍ਹਾਂ ਲੋਕਾਂ ਦੀ ਇੱਕ ਤੋਂ ਬਾਅਦ ਇੱਕ ਤਕਲੀਫ਼ ਬਾਰੇ ਸੁਣਿਆ ਹੈ ਜੋ ਆਪਣੇ ਦੰਦਾਂ ਦੀ ਦੇਖਭਾਲ ਨਹੀਂ ਕਰ ਸਕਦੇ।”

“ਇਹ ਉਹ ਥਾਂ ਹੈ ਜਿੱਥੇ ਅਸੀਂ ਸਭ ਤੋਂ ਵੱਡੀ ਵੰਡ ਵੇਖਦੇ ਹਾਂ, ਜੇ ਤੁਹਾਡੇ ਕੋਲ ਸਹੀ ਨੌਕਰੀ ਹੈ, ਜੇ ਤੁਹਾਡੇ ਕੋਲ ਕਾਫ਼ੀ ਪੈਸਾ ਹੈ, ਤਾਂ ਤੁਸੀਂ ਆਪਣੇ ਦੰਦਾਂ ਦੀ ਦੇਖਭਾਲ ਕਰ ਸਕਦੇ ਹੋ। ਪਰ ਬਾਕੀਆਂ ਲਈ ਦੰਦਾਂ ਦੇ ਇਲਾਜ ਦਾ ਖ਼ਰਚ ਸਹਿਣਾ ਮੁਸ਼ਕਿਲ ਹੈ।”

 

 

ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਉਨ੍ਹਾਂ ਕੈਨੇਡੀਅਨਾਂ ਦੇ ਇਲਾਜ ਲਈ ਅੰਸ਼ਕ ਤੌਰ ਤੇ ਖਰਚਾ ਕਵਰ ਕਰੇਗਾ ਜਿਨ੍ਹਾਂ ਦੀ ਸਾਲਾਨਾ ਆਮਦਨ 90,000 ਡਾਲਰ ਤੋਂ ਘੱਟ ਹੈ।  ਉਨ੍ਹਾਂ ਲੋਕਾਂ ਦਾ ਇਲਾਜ ਖਰਚਾ ਪੂਰੀ ਤਰ੍ਹਾਂ ਕਵਰ ਕਰੇਗਾ, ਜਿਨ੍ਹਾਂ ਦੀ ਸਾਲਾਨਾ ਆਮਦਨ 60,000 ਡਾਲਰ ਤੋਂ ਘੱਟ ਹੈ।

 ਐਨਡੀਪੀ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰੋਗਰਾਮ ਨਾਲ 6.5 ਮਿਲੀਅਨ ਲੋਕਾਂ ਨੂੰ ਫਾਇਦਾ ਪਹੁੰਚੇਗਾ। ਇਸ ਨਾਲ ਹਰ ਪਰਿਵਾਰ ਨੂੰ ਦੰਦਾਂ ਦੀ ਫੀਸ ਦੇ ਔਸਤਨ 1200 ਡਾਲਰ ਸਾਲਾਨਾ ਦੀ ਬਚਤ ਹੋਵੇਗੀ।

ਐਨ.ਡੀ.ਪੀ. ਨੇ 2019 ਵਿੱਚ ਇਸੇ ਤਰ੍ਹਾਂ ਦੀ ਯੋਜਨਾ ਅਧਾਰਿ ਮੁਹਿੰਮ ਚਲਾਈ ਸੀ, ਜਿਸ ਵਿੱਚ 70,000 ਡਾਲਰ ਤੋਂ ਘੱਟ ਕਮਾਈ ਕਰਨ ਵਾਲੇ ਘਰਾਂ ਲਈ ਮੁਫਤ ਦੰਦਾਂ ਦੀ ਦੇਖਭਾਲ ਦਾ ਵਾਅਦਾ ਕੀਤਾ ਗਿਆ ਸੀ।

Share This Article
Leave a Comment