ਅਮਰੀਕਾ ਨੇ ਲਿਆ ਕਾਬੁਲ ਧਮਾਕੇ ਦਾ ਬਦਲਾ,ISIS-K ਦੇ ਟਿਕਾਣਿਆਂ ‘ਤੇ ਡ੍ਰੋਨ ਨਾਲ ਕੀਤੀ ਬੰਬਾਰੀ, ਮਾਸਟਰ ਮਾਈਂਡ ਨੂੰ ਮਾਰਨ ਦਾ ਦਾਅਵਾ

TeamGlobalPunjab
1 Min Read

 ਅਮਰੀਕਾ ਨੇ ਕਾਬੁਲ ਏਅਰਪੋਰਟ ਹਮਲੇ ਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ ।ਪੈਂਟਾਗਨ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਫ਼ੌਜ ਨੇ ਇਸਲਾਮਕ ਸਟੇਟ-K (ISIS-K) ਨੂੰ ਨਿਸ਼ਾਨਾ ਬਣਾਉਂਦੇ ਹੋਏ ਅਫ਼ਗਾਨਿਸਤਾਨ ‘ਚ ਏਅਰ ਸਟ੍ਰਾਈਕ ਕੀਤੀ ਹੈ। ਡ੍ਰੋਨ ਨਾਲ ਕੀਤੀ ਬੰਬਾਰੀ ‘ਚ ਕਈ ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ।

ਦੱਸ ਦੇਈਏ ਕਿ  ਹਵਾਈ ਅੱਡੇ ‘ਤੇ ਹੋਏ ਆਤਮਘਾਤੀ ਬੰਬ ਧਮਾਕਿਆਂ’ ‘ਚ ਘੱਟੋ -ਘੱਟ 169 ਲੋਕ ਮਾਰੇ ਗਏ ਸਨ। ਇਸ ਅੱਤਵਾਦੀ ਹਮਲੇ ਵਿੱਚ ਆਪਣੀ ਜਾਨ ਗੁਆਉਣ ਵਾਲਿਆਂ ਵਿੱਚ 13 ਅਮਰੀਕੀ ਸੈਨਿਕ ਵੀ ਸ਼ਾਮਲ ਹਨ। ਇਸਲਾਮਿਕ ਸਟੇਟ ਦੇ ਖੁਰਾਸਾਨ ਮਾਡਲ (ISIS-K) ਨੇ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਸੀ। ਇਸ ਦੇ ਨਾਲ ਹੀ ਅਮਰੀਕਾ ਨੇ ਕਾਬੁਲ ਹਵਾਈ ਅੱਡੇ ‘ਤੇ ਇਕ ਹੋਰ ਹਮਲੇ ਦੀ ਸੰਭਾਵਨਾ ਪ੍ਰਗਟਾਈ ਹੈ ਅਤੇ ਆਪਣੇ ਨਾਗਰਿਕਾਂ ਨੂੰ ਤੁਰੰਤ ਉੱਥੋਂ ਨਿਕਲਣ ਦੀ ਅਪੀਲ ਕੀਤੀ ਹੈ।

ਅਮਰੀਕੀ ਫ਼ੌਜ ਦੇ ਹਵਾਲੇ ਤੋਂ ਜਾਰੀ ਮੀਡੀਆ ਰਿਪੋਰਟਸ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ‘ਚ ਕਾਬੁਲ ਹਮਲੇ ਦਾ ਮਾਸਟਰ ਮਾਈਂਡ ਮਾਰ ਮੁਕਾਇਆ ਗਿਆ ਹੈ। ਇਹ ਹਮਲਾ ਨੰਗਰਹਾਲ ਸੂਬੇ ‘ਚ ਕੀਤਾ ਗਿਆ। ਇਹ ਇਲਾਕਾ ਇਸਲਾਮਕ ਸਟੇਟ ਦਾ ਗੜ੍ਹ ਮੰਨਿਆ ਜਾਂਦਾ ਹੈ।

Share this Article
Leave a comment