ਨਵੀਂ ਦਿੱਲੀ : ਦੇਸ਼ ਵਿਚ 12 ਸਾਲ ਤੋਂ ਜ਼ਿਆਦਾ ਉਮਰ ਵਾਲੇ ਬੱਚਿਆਂ ਲਈ ਵੈਕਸੀਨ ਅਗਲੇ ਮਹੀਨੇ ਤੋਂ ਉਪਲਬਧ ਹੋ ਜਾਵੇਗੀ। ਬੱਚਿਆਂ ਲਈ ਬਣੀ ਇਸ ਪਹਿਲੀ ਵੈਕਸੀਨ ਨੂੰ ਬਣਾਉਣ ਵਾਲੇ ਜਾਇਡਸ ਗੁਰੱਪ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਸ਼ਰਵਿਲ ਪਟੇਲ ਨੇ ਸ਼ਨਿਚਰਵਾਰ ਨੂੰ ਦੱਸਿਆ, ‘ZyCOV-D’ ਵੈਕਸੀਨ ਦੀ ਕੀਮਤ ਅਗਲੇ ਹਫ਼ਤੇ ਤਕ ਦੱਸ ਦਿੱਤੀ ਜਾਵੇਗੀ। ਵੈਕਸੀਨ ਦੀ ਸਪਲਾਈ ਸਤੰਬਰ ਦੇ ਮੱਧ ‘ਚ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਵੇਂ ਪ੍ਰੋਡਕਸ਼ਨ ਪਲਾਂਟ ‘ਚ ਅਕਤੂਬਰ ਤੋਂ ਅਸੀਂ ਇਕ ਕਰੋੜ ਤਕ ਵੈਕਸੀਨ ਦਾ ਉਤਪਾਦਨ ਕਰ ਸਕਾਂਗੇ।’ ਦੱਸ ਦੇਈਏ ਕਿ ਇਹ ਵੈਕਸੀਨ ਦੇਸ਼ ‘ਚ 12 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਦਿੱਤੀ ਜਾਵੇਗੀ।
ਜਾਇਡਸ ਕੈਡਿਲਾ ਨੇ ਜੁਲਾਈ ‘ਚ ਆਪਣੀ ਕੋਰੋਨਾ ਵੈਕਸੀਨ ‘ਜ਼ਾਇਕੋਵ-ਡੀ’ ਦੇ ਐਂਮਰਜੈਂਸੀ ਇਸੇਤਮਾਲ ਲਈ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਤੋਂ ਮਨਜ਼ੂਰੀ ਮੰਗੀ ਸੀ ਜੋ ਹੁਣ ਮਿਲ ਗਈ ਹੈ। ਇਹ ਦੇਸ਼ ਦੀ ਪੰਜਵੀਂ ਕੋਰੋਨਾ ਵੈਕਸੀਨ ਹੋਵੇਗੀ। ਵੈਕਸੀਨ ਨੂੰ ਜਾਇਡਸ ਕੈਡਿਲਾ ਕੰਪਨੀ ਨੇ ਤਿਆਰ ਕੀਤੀ ਹੈ। ਇਹ ਦੁਨੀਆ ਦੀ ਪਹਿਲੀ ਡੀਐੱਨਏ ਅਧਾਰਿਤ ਵੈਕਸੀਨ ਹੋਵੇਗੀ ਜੋ 12 ਤੋਂ 18 ਸਾਲ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ। ਜਾਇਡਸ ਕੈਡਿਲਾ ਦੀ ਵੈਕਸੀਨ ZyCoV-D ਦੇਸ਼ ‘ਚ ਬੱਚਿਆਂ ਦੀ ਪਹਿਲੀ ਵੈਕਸੀਨ ਹੈ।
India’s DNA vaccine to fight #COVID19 – #ZyCovD gets Emergency Use Authorisation.
Can be administered for those aged 12 years and above.
India now has a total of 6 vaccines.#IndiaFightsCorona pic.twitter.com/MsSvvnqIN2
— Nirmala Sitharaman (@nsitharaman) August 21, 2021
ZyCoV-D ਨਿਡਲ ਫ੍ਰੀ ਵੈਕਸੀਨ ਹੋਵੇਗੀ। ਇਹ ਵੈਕਸੀਨ ਜੈਟ ਇੰਜੈਕਟਰ ਰਾਹੀਂ ਲੱਗੇਗੀ। ਇਸ ਵੈਕਸੀਨ ਦੀਆਂ ਤਿੰਨ ਡੋਜ਼ਾਂ ਹੋਣਗੀਆਂ। ਪਹਿਲਾਂ ਡੋਜ਼ ਦੇ 28 ਦਿਨਾਂ ਬਾਅਦ ਦੂਜੀ ਤੇ 58 ਦਿਨਾਂ ਬਾਅਦ ਤੀਜੀ ਡੋਜ਼ ਦਿੱਤੀ ਜਾਵੇਗੀ। ਇਸ ਵੈਕਸੀਨ ਦੇ ਟਰਾਇਲ ਤੋਂ ਬਾਅਦ ਆਏ ਨਤੀਜਿਆਂ ‘ਚ ਕੋਰੋਨਾ ਇਨਫੈਕਸ਼ਨ ਨੂੰ ਰੋਕਣ ‘ਚ ਇਹ 66.6 ਫੀਸਦੀ ਪ੍ਰਭਾਵੀ ਪਾਈ ਗਈ ਹੈ। ਜਾਇਡਸ ਕੈਡਿਲਾ ਦਾ ਦਾਅਵਾ ਹੈ ਕਿ ਇਹ ਵੈਕਸੀਨ ਕੋਰੋਨਾ ਦੇ ਡੈਲਟਾ ਵੇਰੀਐਂਟ ‘ਤੇ ਵੀ ਪ੍ਰਭਾਵੀ ਹੈ।