ਸੁਮੇਧ ਸੈਣੀ ਨੂੰ ਪੇਸ਼ ਕਰਨ ਲਈ ਅਦਾਲਤ ਲੈ ਕੇ ਗਈ ਵਿਜੀਲੈਂਸ ਪੁਲੀਸ

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ) : ਵਿਜੀਲੈਂਸ ਪੁਲੀਸ ਮੁਹਾਲੀ ਵੱਲੋਂ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਨੂੰ ਪੇਸ਼ ਕਰਨ ਲਈ ਮੁਹਾਲੀ ਦੀ ਅਦਾਲਤ ‘ਚ ਲਿਜਾਇਆ ਗਿਆ ਹੈ।

ਸੈਣੀ ਖ਼ਿਲਾਫ਼ ਵਿਜੀਲੈਂਸ ਪੁਲੀਸ ਮੁਹਾਲੀ ਵਿੱਚ ਐਫਆਈਆਰ ਨੰਬਰ 11 ਦਰਜ ਕੀਤੀ ਗਈ ਹੈ, ਜਿਸ ਵਿੱਚ ਇਮੀਗ੍ਰੇਸ਼ਨ ਏਜੰਸੀ ਡਬਲਿਊ ਆਈ ਸੀ ਐਸ ਦੇ ਮਾਲਕ ਦਵਿੰਦਰ ਸਿੰਘ ਸੰਧੂ ਵੱਲੋਂ ਨਾਜਾਇਜ਼ ਕਲੋਨੀਆਂ ਉਸਾਰੇ ਜਾਣ ਦੇ ਮਾਮਲੇ ਸਬੰਧੀ ਜ਼ਿਕਰ ਹੈ। ਇਸੇ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਦੀ ਮਿਲੀ ਭੁਗਤ ਕਾਰਨ ਉਨ੍ਹਾਂ ਖ਼ਿਲਾਫ਼ ਵੀ ਇਹ ਪਰਚਾ ਦਰਜ ਹੋਇਆ ਹੈ। ਪਰਚੇ ਵਿੱਚ ਸੁਮੇਧ ਸਿੰਘ ਸੈਣੀ ਦਾ ਨਾਮ ਬਾਅਦ ਵਿਚ ਐਡ ਕੀਤਾ ਗਿਆ ਜਿਸ ਕਾਰਨ ਲੰਘੀ ਰਾਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸਾਬਕਾ ਐਕਸ਼ੀਅਨ ਨਿਮਰਤ ਸਿੰਘ ਨਾਲ ਸੁਮੇਧ ਸਿੰਘ ਸੈਣੀ ਦੇ ਭ੍ਰਿਸ਼ਟਾਚਾਰ ਸਬੰਧੀ ਸਬੰਧ ਸਨ। ਉਹੀ ਨਿਮਰਤ ਸਿੰਘ ਦਾ ਦਵਿੰਦਰ ਸਿੰਘ ਸੰਧੂ ਨਾਲ ਸਬੰਧ ਹੈ, ਜਿਸ ਕਾਰਨ ਇਸ ਐਫ਼ਆਈਆਰ ਵਿੱਚ ਸੁਮੇਧ ਸਿੰਘ ਸੈਣੀ ਉਲਝ ਗਏ ਹਨ। ਜਾਣਕਾਰੀ ਅਨੁਸਾਰ ਵਿਜੀਲੈਂਸ ਪੁਲੀਸ ਸੈਣੀ ਦਾ 7 ਦਿਨ ਦਾ ਪੁਲੀਸ ਰਿਮਾਂਡ ਵੀ ਮੰਗੇਗੀ।

Share This Article
Leave a Comment