ਨਿਊਜ਼ ਡੈਸਕ: ਗਰੀਬਾਂ ਦਾ ਮਸੀਹਾ ਕਹਾਉਣ ਵਾਲੇ ਬਾਲੀਵੁੱਡ ਸਟਾਰ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਹਨ। ਲੋੜਵੰਦਾਂ ਦੀ ਮਦਦ ਕਰਨ ‘ਚ ਸਭ ਤੋਂ ਮੋਹਰੀ ਰਹਿਣ ਵਾਲੇ ਸੋਨੂੰ ਸੂਦ ਨੇ ਲੋਕ ਭਲਾਈ ਲਈ 10 ਕਰੋੜ ਰੁਪਏ ਦਾ ਲੋਨ ਲਿਆ ਹੈ।
ਲੋਨ ਦੀ ਇਹ ਰਕਮ ਲੈਣ ਲਈ ਸੋਨੂੰ ਸੂਦ ਨੇ ਆਪਣੀ ਜਾਇਦਾਦ ਨੂੰ ਗਹਿਣੇ ਰੱਖਿਆ ਹੈ। ਸੋਨੂੰ ਨੇ ਆਪਣੀਆਂ 2 ਦੁਕਾਨਾਂ ਅਤੇ 6 ਫਲੈਟ ਗਹਿਣੇ ਰੱਖੇ ਹਨ। ਇਹ ਜਾਇਦਾਦ ਸੋਨੂੰ ਸੂਦ ਅਤੇ ਉਹਨਾਂ ਦੀ ਪਤਨੀ ਸੋਨਾਲੀ ਦੇ ਨਾਮ ਹਨ। ਇਹ ਪ੍ਰੋਪਰਟੀ ਹਾਊਸਿੰਗ ਸੋਸਾਈਟੀ ਇਸਕੌਨ ਮੰਦਿਰ ਦੇ ਨੇੜੇ ਏਬੀ ਨਾਇਰ ਰੋੜ ‘ਤੇ ਸਥਿਤ ਹੈ।
ਦੋਵੇਂ ਦੁਕਾਨਾ ਗਰਾਊਂਡ ਫਲੋਰ ‘ਤੇ ਬਣੀਆਂ ਹਨ ਅਤੇ ਫਲੈਟ ਸ਼ਿਵ ਸਾਗਰ ਹਾਊਸਿੰਗ ਸੋਸਾਈਟੀ ‘ਚ ਮੌਜੂਦ ਹਨ। ਮਿਲੀ ਜਾਣਕਾਰੀ ਮੁਤਾਬਕ ਸੋਨੂੰ ਸੂਦ ਨੇ ਲੋਨ ਲੈਣ ਲਈ 5 ਲੱਖ ਰੁਪਏ ਰਜਿਸਟ੍ਰੇਸ਼ਨ ਫੀਸ ਵੀ ਭਰੀ ਹੈ।
ਸੋਨੂੰ ਸੂਦ ਨੇ ਲਾਕਡਾਊਨ ਦੌਰਾਨ ਹਜ਼ਾਰਾਂ ਲੋਕਾਂ ਦੀ ਮਦਦ ਲਈ ਆਪਣੀ ਜਾਇਦਾਦ ਤੱਕ ਲੋੜਵੰਦਾਂ ਲਈ ਗਿਰਵੀ ਰੱਖ ਦਿੱਤੀ। ਅਕਸਰ ਸੋਸ਼ਲ ਮੀਡੀਆ ‘ਤੇ ਸੋਨੂੰ ਸੂਦ ਨੂੰ ਸਵਾਲ ਕੀਤੇ ਗਏ ਨੇ ਕੀ ਜੋ ਉਹ ਪੈਸੇ ਵੰਡਦੇ ਹਨ , ਉਹ ਪੈਸੇ ਕਿੱਥੋਂ ਲਿਆਉਂਦੇ ਹਨ ਤਾਂ ਇਹ ਖ਼ਬਰ ਪੜ੍ਹ ਸਭ ਨੂੰ ਜਾਣਕਾਰੀ ਵੀ ਸਾਂਝੀ ਹੋ ਗਈ ਹੋਵੇਗੀ।