ਨਿਊਜ਼ ਡੈਸਕ ( ਐਰਾ ਰਾਹਿਲ) : ਪੰਜਾਬੀ ਗੀਤਕਾਰ ਸਿੰਗਾ ਜੋ ਕੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਨਾਲ ਨਵਾਜ਼ ਚੁਕੇ ਹਨ ਤੇ ਹੁਣ ਦਰਸ਼ਕਾਂ ਦਾ ਦਿਲ ਲੁੱਟਣ ਲਈ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋਏ ਹਨ ਜਿਸ ਦਾ ਟਾਈਟਲ ਹੈ ਰਾਜਾ – ਰਾਣੀ। ਤੁਸੀ ਟਾਇਟਲ ਤੋਂ ਹੀ ਸਮਝ ਗਏ ਹੋਵੋਗੇ ਕੇ ਗੀਤ ਰੋਮਾਂਟਿਕ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਵੀ ਸਿੰਗਾ ਫੋਟੋ, ਸ਼ੈਡੋ, ਦਿਲ ਮੁਟਿਆਰ ਦਾ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਇਸ ਗੀਤ ਨੂੰ 11 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ । ਤੁਹਾਨੂੰ ਦਸ ਦਈਏ ਕੇ ਇਸ ਗੀਤ ਦੀ ਖਾਸ ਗੱਲ ਇਹ ਵੀ ਹੈ ਕੇ ਇਸ ਗੀਤ ਨੂੰ ਲਿਖਿਆ ਤੇ ਗਾਇਆ ਆਪ ਸਿੰਗਾ ਨੇ ਹੈ ਤੇ ਇਸਨੂੰ ਮਿਊਜ਼ਿਕ ਦਿਤਾ ਹੈ ‘ਕਿੱਲ ਬੰਦਾ’ ਨੇ ਤੇ ਟਰੂ ਬੰਦੇ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਹਾਲ ਹੀ ਵਿਚ ਇਸ ਗੀਤ ਦਾ ਪੋਸਟਰ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤਾ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ।
ਜੇ ਸਿੰਘਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਤੁਹਾਨੂੰ ਦਸ ਦਈਏ ਸਿੰਗਾ ਨੇ ਗੀਤਾਂ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ਦੇ ਵਿਚ ਵੀ ਆਪਣਾ ਕਦਮ ਰੱਖ ਲਿਆ ਹੈ। ਸਿੰਗਾ ਨੇ ਆਪਣੀ ਅਪ ਕਮਿੰਗ ਫਿਲਮ ਦੀ ਫਰਸਟ ਲੁਕ ਸ਼ੇਅਰ ਕੀਤੀ ਹੈ ਅਤੇ ਇਸ ਮੂਵੀ ਦਾ ਨਾ ਹੈ ‘ਕਦੇ ਹਾਂ ਕਦੇ ਨਾ’। ਇਸ ਮੂਵੀ ਦੇ ਪੋਸਟਰ ਦੇ ਵਿਚ ਸਿੰਗਾ ਨੇ ਇਕ ਤਖ਼ਤੀ ਫੜ ਰਖੀ ਹੈ ਜਿਸਤੇ ਲਿਖਿਆ ਹੈ ਲਾਡੀ ਲਵ ਨਿਮੀ। ਇਸ ਮੂਵੀ ਦੀ ਫਰਸਟ ਲੁਕ ਦੇਖ ਕੇ ਲੱਗਦਾ ਕੇ ਇਹ ਮੂਵੀ ਕਾਮੇਡੀ ਤੇ ਮਨੋਰੰਜਨ ਦਾ ਧਮਾਕੇਦਾਰ ਤੜਕਾ ਦਰਸ਼ਕਾਂ ਮੂਹਰੇ ਪਰੋਸਣ ਵਾਲੀ ਹੈ । ਇਸ ਤੋਂ ਪਹਿਲਾਂ ਉਹ ਫ਼ਿਲਮ ‘ਜੋਰਾ ਦੂਜਾ ਅਧਿਆਇ’ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਦੇ ਨਜ਼ਰ ਆਏ ਸੀ। ਜਿਸਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।