-ਅਵਤਾਰ ਸਿੰਘ;
ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦਾ ਜਨਮ 4-6-1904 ਨੂੰ ਪਿੰਡ ਰਾਜੇਵਾਲ ਜਿਲਾ ਲੁਧਿਆਣਾ ਵਿਖੇ ਮਾਤਾ ਮਹਿਤਾਬ ਕੌਰ ਪਿਤਾ ਛਿਬੂ ਮੱਲ ਘਰ ਹੋਇਆ। ਉਨ੍ਹਾਂ ਦੇ ਪਿਤਾ ਅਮੀਰ ਖਤਰੀ ਕਾਰੋਬਾਰੀ ਸਨ ਪਰ 1913 ਕਾਲ ਦੌਰਾਨ ਸਾਰਾ ਵਪਾਰ ਤਬਾਹ ਹੋ ਗਿਆ।
ਘਰੇਲੂ ਆਰਥਿਕ ਸੰਕਟ ਕਰਕੇ ਇਨਾਂ ਦੇ ਮਾਤਾ ਨੇ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਦਸਵੀ ਤੱਕ ਪੜਾਈ ਕਰਾਈ। ਉਨ੍ਹਾਂ ਦਾ ਪਹਿਲਾ ਨਾਮ ਰਾਮ ਜੀ ਸੀ ਪਰ ਬਾਅਦ ਵਿੱਚ ਸਿਖ ਧਰਮ ਤੋਂ ਪ੍ਰਭਾਵਤ ਹੋ ਕੇ ਪੂਰਨ ਸਿੰਘ ਰੱਖਿਆ।
ਇਕ ਵਾਰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ 4 ਕੁ ਸਾਲ ਦੇ ਅਪੰਗ ਬੱਚੇ ਨੂੰ ਕੋਈ ਛੱਡ ਗਿਆ ਤਾਂ ਉਨ੍ਹਾਂ ਨੇ ਉਸ ਦੀ ਸੰਭਾਲ ਕੀਤੀ ਤੇ ਉਸਦਾ ਨਾਂ ਪਿਆਰਾ ਸਿੰਘ ਰੱਖਿਆ।ਭਾਰਤ ਪਾਕਿ ਵੰਡ ਸਮੇਂ ਉਹ ਪਿਆਰਾ ਸਿੰਘ ਨੂੰ ਪਿਠ ਤੇ ਚੁਕ ਕੇ ਸ਼ਰਣਾਰਥੀ ਕੈਂਪਾਂ ਵਿੱਚ ਬੇਸਹਾਰਾ, ਲਾਵਾਰਸ, ਬਿਮਾਰਾਂ ਦੀ ਭਾਈ ਘਨਈਆ ਜੀ ਵਾਂਗ ਮਦਦ ਕਰਦੇ ਸਨ।
ਉਨ੍ਹਾਂ 23 ਦੇ ਕਰੀਬ ਕਿਤਾਬਾਂ ਤੇ ਕਿਤਾਬਚੇ ਛਾਪ ਕੇ ਮੁਫਤ ਵੰਡੇ ਜਿਨ੍ਹਾਂ ਦਾ ਵਿਸ਼ੇ ਵਾਤਾਵਰਣ, ਵਿਵਹਾਰ ਜੀਵਨ, ਸਿਹਤ, ਨੈਤਕਿਤਾ, ਵਰਤਮਾਨ ਤੇ ਭਵਿਖ ਨਾਲ ਜੁੜੇ ਹੋਏ ਹਨ।ਲਿਖਤਾਂ ਦਾ ਮਨੋਰਥ ਮਨੁਖ ਜਾਤੀ ਦੀ ਭਲਾਈ, ਪ੍ਰਾਣੀ ਮਾਤਰ ਰੱਖਿਆ ਤੇ ਵਾਤਾਵਰਣ ਸਮੱਸਿਆਵਾਂ ਸਨ।
ਉਹ ਪੰਜਾਬੀ, ਇੰਗਲਸ਼ ਤੇ ਉੜਦੂ ਜਾਣਦੇ ਸਨ। ਉਨ੍ਹਾਂ 6-3-1957 ਨੂੰ ਪੂਰਨ ਪਾਰਕਿੰਗ ਪ੍ਰੈਸ ਦੀ ਸਥਾਪਨਾ ਕੀਤੀ ਇਥੋਂ ਸਾਰਾ ਸਾਹਿਤ ਪ੍ਰਕਾਸ਼ਤ ਕਰਕੇ ਲੋਕਾਂ ਵਿੱਚ ਮੁਫਤ ਵੰਡਿਆ ਜਾਂਦਾ, ਇਹ ਪ੍ਰਥਾ ਅੱਜ ਵੀ ਜਾਰੀ ਹੈ। ਨਿਸ਼ਕਾਮ ਸੇਵਾ ਕਰਦੇ ਹੋਏ 5 ਅਗਸਤ 1992 ਨੂੰ ਆਪਣਾ ਸਰੀਰ ਤਿਆਗ ਗਏ।
ਉਨ੍ਹਾਂ ਪਿੰਗਲਵਾੜੇ ਵਿੱਚ ਏ ਸੀ ਨਹੀ ਲਗਵਾਇਆ ਕਿਉਕਿ ਉਹ ਜਾਣਦੇ ਸਨ ਵਾਯੂਮੰਡਲ ਵਿੱਚ ਇਸ ਨਾਲ ਓਦੋਂ ਪਰਤ ਵਿੱਚ ਛੇਕ ਹੋ ਰਹੇ ਹਨ। ਉਨਾਂ ਦੀਆਂ ਅੰਮ੍ਰਿਤਸਰ, ਪੰਡੋਰੀ ਵੜੈਚ, ਮਾਨਾਂਵਾਲਾ, ਗੋਇੰਦਵਾਲ (ਅੰਮ੍ਰਿਤਸਰ), ਸੰਗਰੂਰ, ਜਲੰਧਰ ਤੇ ਚੰਡੀਗੜ੍ਹ ਵਿੱਚ ਬਰਾਂਚਾ ਹਨ। ਇਨਾਂ ਵਿੱਚ ਲਗਭਗ 1600 ਲਾਚਾਰ, ਗੁੰਗੇ ਬੋਲੇ, ਅਪਾਹਜ, ਬਿਮਾਰ, ਪਾਗਲ ਮਰਦ, ਔਰਤਾਂ, ਬਚੇ ਤੇ ਬੁਢੇ ਸ਼ਾਮਲ ਹਨ। ਇਨ੍ਹਾਂ ਦਾ ਬਿਨਾ ਧਰਮ, ਜਾਤ, ਨਸਲ, ਰੰਗ ਤੇ ਵਿਤਕਰੇ ਦੇ ਸੇਵਾ ਸੰਭਾਲ ਕੀਤੀ ਜਾਂਦੀ ਹੈ।
1979 ਵਿੱਚ ਭਗਤ ਪੂਰਨ ਸਿੰਘ ਨੂੰ ਸ਼੍ਰੀ ਪਦਮ ਐਵਾਰਡ, 1990 ਵਿੱਚ ਹੇਰਮਨੀ ਐਵਾਰਡ ਤੇ 1991 ਵਿੱਚ ਰੋਗ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅੱਜ ਉਨ੍ਹਾਂ ਉਨ੍ਹਾਂ ਦੇ ਉਤਰ ਅਧਿਕਾਰੀ ਡਾਕਟਰ ਇੰਦਰਜੀਤ ਕੌਰ ਹਨ ਜੋ ਇਹ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੇ ਉਦੇਸ਼ 1) ਕੁਦਰਤੀ ਸੋਮਿਆਂ ਦੀ ਰੱਖਿਆ ਕਰੋ। 2) ਵੱਧ ਤੋਂ ਵੱਧ ਰੁੱਖ ਲਾਉ।3) ਸਾਦਾ ਖਾਣਾ, ਸਾਦਾ ਪਾਉਣਾ (ਖਾਦੀ ਦਾ ਕਪੜਾ) ਤੇ ਸਾਦਗੀ ਵਿੱਚ ਰਹੋ। 4) ਪੈਟਰੋਲ ਤੇ ਡੀਜ਼ਲ ਦੀ ਘੱਟ ਵਰਤੋਂ ਕਰੋ। 5) ਪਸ਼ੂ ਪੰਛੀਆਂ ਤੇ ਜਾਨਵਰਾਂ ਦੀ ਰੱਖਿਆ ਕਰੋ। 5) ਬੇਰੋਜ਼ਗਾਰੀ ਨੂੰ ਘਟਾਉਣ ਵਿਚ ਮਦਦ ਕਰੋ।