ਟੋਕਿਓ : ਇਸ ਵੇਲੇ ਦੀ ਵੱਡੀ ਖਬਰ ਟੋਕਿਓ ਓਲੰਪਿਕ ਤੋਂ ਆ ਰਹੀ ਹੈ।
ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਪੀ.ਵੀ. ਸਿੰਧੂ ਨੇ ‘ਬ੍ਰਾਂਜ ਮੈਡਲ’ ਜਿੱਤ ਕੇ ਇਨ੍ਹਾਂ ਓਲੰਪਿਕ ਖੇਡਾਂ ਦਾ ਦੂਜਾ ਮੈਡਲ ਦੇਸ਼ ਦੇ ਨਾਂ ਕੀਤਾ ਹੈ।
ਸਿੰਧੂ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਚੀਨ ਦੀ ਜਿਆਓ ਬਿੰਗ ਹੇ ਨੂੰ ਸਿਰਫ 52 ਮਿੰਟਾਂ ਵਿੱਚ 21-13, 21-15 ਨਾਲ ਹਰਾਇਆ।
ਸਿੰਧੂ ਦੀ ਇਸ ਜਿੱਤ ਨਾਲ ਦੇਸ਼ ਵਾਸੀਆਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
#TeamIndia | #Tokyo2020 | #Badminton
Women's Singles Bronze Medal Match
You did it @Pvsindhu1👏🙌🥉
Back to back Olympic medals for PV Sindhu! Defeats Bing Jiao to be the 2nd Indian athlete to win 2 individual #Olympics medals. #RukengeNahi #EkIndiaTeamIndia #Cheer4India pic.twitter.com/YfXDvPTpzg
— Team India (@WeAreTeamIndia) August 1, 2021
ਪੀਵੀ ਸਿੰਧੂ ਓਲੰਪਿਕ ਵਿੱਚ ਲਗਾਤਾਰ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। ਸਿੰਧੂ ਨੇ 2016 ਰੀਓ ਓਲੰਪਿਕਸ ਵਿੱਚ ਸਿਲਵਰ ਮੈਡਲ ਜਿੱਤਿਆ ਸੀ।
ਇਸ ਤੋਂ ਪਹਿਲਾਂ ਕੁਸ਼ਤੀ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਨੇ 2008 ਬੀਜਿੰਗ ਓਲੰਪਿਕਸ ‘ਚ ਕਾਂਸੀ ਦਾ ਤਗਮਾ ਅਤੇ 2012 ਲੰਡਨ ਓਲੰਪਿਕਸ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ ।