ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਦੇਸ਼ ‘ਚ ਫਿਰ ਲਾਕਡਾਊਨ ਲੱਗਣਾ ਹੋਇਆ ਸ਼ੁਰੂ

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਦੇ ਵਧ ਰਹੇ ਮਾਮਲਿਆਂ ਨੇ ਕੇਰਲ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਸਰਕਾਰ ਨੇ ਸੂਬੇ ‘ਚ ਦੋ ਦਿਨਾਂ ਦਾ ਪੂਰਨ ਲਾਕਡਾਊਨ ਦਾ ਐਲਾਨ ਦਿੱਤਾ ਹੈ। ਕੇਰਲ ਵਿੱਚ 31 ਜੁਲਾਈ ਤੇ 1 ਅਗਸਤ ਤੱਕ ਪੂਰੀ ਤਰ੍ਹਾਂ ਪਾਬੰਦੀਆਂ ਰਹਿਣਗੀਆਂ।

ਕੋਰੋਨਾ ਦੇ ਪਿਛਲੇ 20 ਦਿਨਾਂ ਤੋਂ ਸਭ ਤੋਂ ਜ਼ਿਆਦਾ ਕੇਸ 24 ਘੰਟਿਆਂ ਵਿੱਚ ਆਏ ਹਨ। ਦੇਸ਼ ਭਰ ਵਿੱਚ ਆ ਰਹੇ ਕੁੱਲ ਕੇਸਾਂ ‘ਚੋਂ 50 ਫ਼ੀਸਦੀ ਕੇਸ ਕੇਰਲ ਦੇ ਹਨ, ਜਿਸ ਤੋਂ ਬਾਅਦ ਕੇਰਲ ‘ਚ ਲਾਕਡਾਊਨ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਪਿਛਲੇ 24 ਘੰਟਿਆਂ ਦੌਰਾਨ 43,509 ਨਵੇਂ COVID-19 ਕੇਸ ਦਰਜ ਹੋਏ। ਉੱਥੇ ਹੀ ਪਿਛਲੇ 24 ਘੰਟਿਆਂ ‘ਚ 38,465 ਮਰੀਜ ਠੀਕ ਹੋਏ ਹਨ। ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਇਹ 97.38 % ਹੈ। ਉੱਥੇ ਹੀ 24 ਘੰਟਿਆਂ ਵਿੱਚ 640 ਦੀ ਮੌਤ ਹੋਈ ਹੈ।

ਡਰਾਉਣ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਕੁੱਲ ਮਾਮਲਿਆਂ ‘ਚੋਂ 50 ਫੀਸਦੀ ਇਕੱਲੇ ਕੇਰਲ ਤੋਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਕੇਸ ਵਧਣ ਦਾ ਅਹਿਮ ਕਾਰਨਾਂ ‘ਚੋਂ 66 ਫ਼ੀਸਦੀ ਆਬਾਦੀ ਦੇ ਸੰਕਰਮਣ ਦੇ ਦਾਇਰੇ ‘ਚ ਹੋਣਾ, ਕੰਟੇਨਮੇਂਟ ਸਟਰੈਟਜੀ ‘ਤੇ ਘੱਟ ਧਿਆਨ ਦੇਣਾ ਅਤੇ ਈਦ ਦੇ ਮੌਕੇ ‘ਤੇ ਛੋਟ ਦੇਣ ਵਰਗੇ ਕਾਰਨ ਸ਼ਾਮਲ ਹਨ।

Share This Article
Leave a Comment