ਬੈਂਗਲੁਰੂ : ਕਰਨਾਟਕ ਵਿਚ ਮੁੱਖ ਮੰਤਰੀ ਦੇ ਨਾਂ ਦਾ ਸਸਪੈਂਸ ਖਤਮ ਹੋ ਗਿਆ ਹੈ। ਬਸਵਰਾਜ ਬੋਮਾਈ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਾਜਪਾ ਵਿਧਾਇਕ ਦਲ ਨੇ ਕੇਂਦਰੀ ਨਿਗਰਾਨਾਂ ਅਤੇ ਰਾਜ ਇੰਚਾਰਜਾਂ ਦੀ ਹਾਜ਼ਰੀ ਵਿੱਚ ਅੱਜ ਉਨ੍ਹਾਂ ਨੂੰ ਕਰਨਾਟਕ ਦਾ ਨਵਾਂ ਮੁੱਖ ਮੰਤਰੀ ਚੁਣਿਆ ਹੈ।
ਬੰਗਲੁਰੂ ਵਿਚ ਹੋਈ ਬੈਠਕ ‘ਚ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਵੀ ਮੌਜੂਦ ਸਨ।
28 ਜਨਵਰੀ, 1960 ਨੂੰ ਜਨਮੇ, ਬੋਮਮਈ ਸਦਾਰਾ ਲਿੰਗਾਇਤ ਭਾਈਚਾਰੇ ਨਾਲ ਸਬੰਧਤ ਹਨ। ਉਹ ਯੇਦੀਯੁਰੱਪਾ ਦਾ ਨਜ਼ਦੀਕੀ ਵਫ਼ਾਦਾਰ ਹੈ ਅਤੇ ‘ਜਨਤਾ ਪਰਵਾਰ’ ਦਾ ਹੈ। ਉਸ ਦੇ ਪਿਤਾ ਐਸ ਆਰ ਬੋਮਾਈ ਨੇ ਵੀ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸੇਵਾ ਕੀਤੀ ਹੈ।
ਬਸਵਰਾਜ ਬੋਮਈ 2008 ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ ਅਤੇ ਉਦੋਂ ਤੋਂ ਹੀ ਪਾਰਟੀ ਦੇ ਅਹੁਦਿਆਂ ‘ਤੇ ਉਭਾਰ ਆਇਆ ਹੈ। ਅਤੀਤ ਵਿੱਚ, ਉਨ੍ਹਾਂ ਪਾਣੀ ਦੇ ਸਰੋਤਾਂ ਦਾ ਪੋਰਟਫੋਲੀਓ ਸੰਭਾਲਿਆ। ਉਹ ਪੇਸ਼ੇ ਤੋਂ ਇੱਕ ਇਜੀਨੀਅਰ ਹਨ ਅਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਟਾਟਾ ਸਮੂਹ ਨਾਲ ਕੀਤੀ। ਦੋ ਵਾਰੀ ਐਮਐਲਸੀ ਅਤੇ ਹਵੇਰੀ ਜ਼ਿਲ੍ਹੇ ਦੇ ਸ਼ੀਗਾਂਵ ਤੋਂ ਤਿੰਨ ਵਾਰ ਵਿਧਾਇਕ ਬਸਵਰਾਜ ਬੋਮਈ ਨੂੰ ਕਰਨਾਟਕ ਦੇ ਭਾਜਪਾ ਵਿਧਾਇਕ ਦਲ ਦੇ ਨੇਤਾ ਵਜੋਂ ਚੁਣਿਆ ਗਿਆ ਹੈ । ਉਹ ਬੀ.ਐੱਸ. ਯੇਦੀਯੁਰੱਪਾ ਦੇ ਉੱਤਰਾਧਿਕਾਰੀ ਵਜੋਂ ਨਵੇਂ ਮੁੱਖ ਮੰਤਰੀ ਬਣੇ।