Breaking News

ਆਲਰਾਊਂਡਰ ਕ੍ਰੁਨਾਲ ਪੰਡਿਆ ਕੋਰੋਨਾ ਪਾਜ਼ਿਟਿਵ, ਦੂਜਾ T-20 ਕ੍ਰਿਕੇਟ ਮੈਚ ਮੁਲਤਵੀ

ਮੁੰਬਈ/ ਕੋਲੰਬੋ :  ਟੋਕਿਓ ਓਲੰਪਿਕ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਦਾ ਸ੍ਰੀਲੰਕਾ ਦੌਰਾ ਵੀ ਕੋਰੋਨਾ ਦੇ ਪਰਛਾਵੇਂ ਹੇਠ ਆ ਗਿਆ ਹੈ। ਕੋਰੋਨਾ ਕਾਰਨ ਕੋਲੰਬੋ ਵਿਖੇ ਭਾਰਤ ਤੇ ਸ੍ਰੀਲੰਕਾ ‘ਚ ਅੱਜ ਖੇਡਿਆ ਜਾਣ ਵਾਲਾ ਦੂਜਾ ਟੀ-20 ਮੈਚ ਮੁਲਤਵੀ ਕਰ ਦਿੱਤਾ ਗਿਆ ਹੈ।

 

ਭਾਰਤੀ ਕ੍ਰਿਕਟਰ ਕ੍ਰੁਨਾਲ ਪਾਂਡਿਆ (Krunal Pandya) ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਦੀ ਵਜ੍ਹਾ ਨਾਲ ਕੋਲੰਬੋ ‘ਚ ਹੋਣ ਵਾਲੇ ਅੱਜ ਦੇ ਮੈਚ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਬਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਜਾਣਕਾਰੀ ਸਾਂਝੀ ਕੀਤੀ ਹੈ।

 

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਨੁਸਾਰ ਸਾਰੇ ਖਿਡਾਰੀਆਂ ਦਾ ਪੀ.ਸੀ.ਆਰ. ਟੈਸਟ ਕੀਤਾ ਜਾ ਰਿਹਾ ਹੈ

ਭਾਰਤੀ ਕ੍ਰਿਕੇਟ ਬੋਰਡ ਦਾ ਕਹਿਣਾ ਹੈ ਕਿ ਮੁਲਤਵੀ ਮੈਚ ਹੁਣ ਭਲਕੇ (ਬੁੱਧਵਾਰ) ਨੂੰ ਹੋਵੇਗਾ । ਇਸ ਸੀਰੀਜ਼ ਦਾ ਤੀਜਾ ਮੈਚ ਸ਼ੁੱਕਰਵਾਰ ਨੂੰ ਹੋਣਾ ਤੈਅ ਹੈ।

ਕ੍ਰੁਨਾਲ ਪਾਂਡਿਆ (Krunal Pandya) ਦੇ ਕੋਰੋਨਾ ਵਾਇਰਸ ਪਾਏ ਜਾਣ ਤੋਂ ਬਾਅਦ ਭਾਰਤ ਤੇ ਸ੍ਰੀਲੰਕਾ ਦੋਵਾਂ ਦੀਆਂ ਟੀਮਾਂ ਨੂੰ ਆਈਸੋਲੇਸ਼ਨ ‘ਚ ਭੇਜ ਦਿੱਤਾ ਗਿਆ ਹੈ। ਕ੍ਰੁਨਾਲ ਪਾਂਡਿਆ ਦੇ ਕਰੀਬੀ ਸੰਪਰਕ ‘ਚ ਰਹਿਣ ਵਾਲੇ ਖਿਡਾਰੀਆਂ ‘ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਮੈਚ ਨੂੰ ਫਿਲਹਾਲ ਇਕ ਦਿਨ ਲਈ ਟਾਲ਼ ਦਿੱਤਾ ਗਿਆ ਹੈ ਪਰ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਮੈਚ ਲਈ ਮੁਸ਼ਕਿਲ ਨਜ਼ਰ ਆ ਰਹੀ ਹੈ।

ਕ੍ਰੁਨਾਲ ਪਾਂਡਿਆ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਪੂਰੀ ਟੀਮ ਨੂੰ ਅੱਜ ਹੀ ਆਰਟੀ-ਪੀਸੀਆਰ ਟੈਸਟ ‘ਚੋਂ ਲੰਘਣਾ ਪਵੇਗਾ। ਫਿਲਹਾਲ ਭਾਰਤੀ ਟੀਮ ਟੀ-20 ਸੀਰੀਜ਼ ‘ਚ 1-0 ਤੋਂ ਅੱਗੇ ਚਲ ਰਹੀ ਹੈ।

Check Also

ਈਰਾਨ ਵਿੱਚ ਹਿਜਾਬ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇੰਟਰਨੈਟ ਬੰਦ,ਐਲੋਨ ਮਸਕ ਔਰਤਾਂ ਦੇ ਸਮਰਥਨ ‘ਚ ਆਏ ਸਾਹਮਣੇ

ਨਿਊਜ਼ ਡੈਸਕ: ਪੁਲਿਸ ਹਿਰਾਸਤ ‘ਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ‘ਚ ਵਿਰੋਧ ਪ੍ਰਦਰਸ਼ਨ …

Leave a Reply

Your email address will not be published.