ਨਵੀਂ ਦਿੱਲੀ : ਆਈਸੀਐਸਈ (ICSE) ਨੇ ਸ਼ਨੀਵਾਰ ਨੂੰ 10 ਵੀਂ -12 ਵੀਂ ਬੋਰਡ ਦੇ ਨਤੀਜੇ ਜਾਰੀ ਕੀਤੇ ਹਨ । ਵਿਦਿਆਰਥੀ ਆਪਣੇ ਨਤੀਜਿਆਂ ਨੂੰ ਅਧਿਕਾਰਤ ਵੈਬਸਾਈਟ www.cisce.org ਜਾਂ www.results.cisce.org ‘ਤੇ ਦੇਖ ਸਕਦੇ ਹਨ।
ਇਸ ਸਾਲ 10 ਵੀਂ ਦਾ ਪਾਸ ਪ੍ਰਤੀਸ਼ਤ 99.98 ਫੀਸਦ ਰਿਹਾ। ਇਸ ਵਿੱਚ ਲੜਕੀਆਂ ਅਤੇ ਲੜਕਿਆਂ ਦੋਵਾਂ ਨੇ 99.98% ਅੰਕ ਪ੍ਰਾਪਤ ਕੀਤੇ ਹਨ। ਜਦੋਂ ਕਿ 12 ਵੀਂ ਜਮਾਤ ਵਿਚ ਇਸ ਵਾਰ 99.86 ਪ੍ਰਤੀਸ਼ਤ ਦੇ ਨਾਲ ਮੁੰਡਿਆਂ ਨੇ ਬਾਜ਼ੀ ਮਾਰੀ ਹੈ । ਇਸ ਵਾਰ 99.66 ਪ੍ਰਤੀਸ਼ਤ ਲੜਕੀਆਂ ਪਾਸ ਹੋਈਆਂ ਹਨ। ਸਾਲ 2021 ਲਈ 12 ਵੀਂ ਦੀ ਕੁਲ ਪਾਸ ਪ੍ਰਤੀਸ਼ਤਤਾ 99.76% ਰਹੀ।
ਇਸ ਸਾਲ 12 ਵੀਂ ਜਮਾਤ ਲਈ ਕੁੱਲ 94,011 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕੀਤੀ ਸੀ, ਜਿਸ ਵਿੱਚ 50,459 ਲੜਕੇ ਅਤੇ 43,552 ਲੜਕੀਆਂ ਸ਼ਾਮਲ ਸਨ। ਉਧਰ 10 ਵੀਂ ਜਮਾਤ ਵਿੱਚ ਕੁੱਲ 219,499 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 118,846 ਲੜਕੇ ਅਤੇ 100,653 ਲੜਕੀਆਂ ਸਨ।
ਦੱਸਣਯੋਗ ਹੈ ਕਿ ਇਸ ਸਾਲ ਬੋਰਡ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ 10 ਵੀਂ -12 ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ । ਜਿਸ ਤੋਂ ਬਾਅਦ ਦੋਵਾਂ ਜਮਾਤਾਂ ਦੇ ਨਤੀਜੇ ਓਬਜੈਕਟਿਵ ਅਸੈਸਮੇਂਟ ਸਕੀਮ ਤਹਿਤ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਨਤੀਜੇ ਬਿਨਾ ਮੈਰਿਟ ਤੋਂ ਜਾਰੀ ਕੀਤੇ ਗਏ ਹਨ।
ਇਸ ਤਰਾਂ ਵੇਖੋ ਨਤੀਜਾ
- ਪਹਿਲਾਂ ਸਰਕਾਰੀ ਵੈਬਸਾਈਟ www.cisce.org ਜਾਂ www.results.cisce.org ‘ਤੇ ਜਾਓ।
- ਹੋਮ ਪੇਜ ‘ਤੇ ਨਤੀਜੇ 2021 ‘ਲਿੰਕ’ ਤੇ ਕਲਿੱਕ ਕਰੋ ।
- ਦਿੱਤੇ ਗਏ ਵਿਕਲਪ ਵਿੱਚ 10 ਵੀਂ ਜਾਂ 12 ਵੀਂ ਵਿੱਚੋਂ ਇੱਕ ਦੀ ਚੋਣ ਕਰੋ।
- ਹੁਣ ਪੁੱਛੀ ਗਈ ਸਾਰੀ ਲੋੜੀਂਦੀ ਜਾਣਕਾਰੀ ਦਾਖਲ ਕਰੋ।
- ਉਸ ਤੋਂ ਬਾਅਦ ਨਤੀਜਾ ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ।