ਦੀਵਾਲੀ ‘ਤੇ ਅਰਵਿੰਦ ਕੇਜਰੀਵਾਲ ਨੇ ਦਿੱਤਾ ਵੱਡਾ ਤੋਹਫ਼ਾ, ਹੁਣ ਪੂਰੀ ਦੁਨੀਆ ‘ਚ ਵਿਕੇਗਾ ਦਿੱਲੀ ਦਾ ਸਮਾਨ

TeamGlobalPunjab
1 Min Read

ਨਵੀਂ ਦਿੱਲੀ: ਦੀਵਾਲੀ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਾਰੋਬਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਜਰੀਵਾਲ ਨੇ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਦੇ ਅਧੀਨ ਇਕ ਦਿੱਲੀ ਬਾਜ਼ਾਰ ਨਾਮ ਦਾ ਪੋਰਟਲ ਬਣਾਇਆ ਜਾ ਰਿਹਾ ਹੈ। ਇਸ ਪੋਰਟਲ ਨਾਲ ਹਰ ਕਾਰੋਬਾਰੀ ਜੁੜੇਗਾ। ਦਿੱਲੀ ਦੇ ਵਪਾਰੀ ਇਸ ਦੀ ਮਦਦ ਨਾਲ ਪੂਰੀ ਦੁਨੀਆ ’ਚ ਆਪਣਾ ਸਾਮਾਨ ਵੇਚ ਸਕਣਗੇ।

ਉਨ੍ਹਾਂ ਕਿਹਾ ਕਿ ਇਸ ਪੋਰਟਲ ’ਤੇ ਦਿੱਲੀ ਦੀ ਖਾਨ ਮਾਰਕੀਟ, ਸਦਰ ਬਜ਼ਾਰ ਸਮੇਤ ਦਿੱਲੀ ਦੀਆਂ ਕਈ ਮਾਰਕੀਟਾਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪੋਰਟਲ ਅਗਲੇ ਸਾਲ ਅਗਸਤ ਤੱਕ ਬਣ ਕੇ ਤਿਆਰ ਹੋ ਜਾਵੇਗਾ। ਇਸ ਪੋਰਟਲ ਦੀ ਮਦਦ ਨਾਲ ਦਿੱਲੀ ਦਾ ਵਪਾਰੀ ਪੂਰੀ ਦੁਨੀਆ ’ਚ ਆਪਣਾ ਸਾਮਾਨ ਵੇਚ ਸਕੇਗਾ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਇਸ ਨਾਲ ਦਿੱਲੀ ਦੀ ਜੀਡੀਪੀ ਬਹੁਤ ਤੇਜੀ ਨਾਲ ਵਧੇਗੀ ਅਤੇ ਟੈਕਸ ਕਲੈਕਸ਼ਨ ਬਹੁਤ ਤੇਜੀ ਨਾਲ ਵਧੇਗਾ। ਇਸ ਤੋਂ ਇਲਾਵਾ ਰੋਜਗਾਰ ਦੇ ਮੌਕੇ ਵੀ ਵਧਣਗੇ।

Share this Article
Leave a comment