ਕੌਮਾਂਤਰੀ ਵਿਦਿਆਰਥੀਆਂ ਲਈ ਟਰੂਡੋ ਸਰਕਾਰ ਜਾਰੀ ਕਰੇਗੀ ਨਵਾਂ ਓਪਨ ਵਰਕ ਪਰਮਿਟ

TeamGlobalPunjab
1 Min Read

ਟੋਰਾਂਟੋ : ਕੋਰੋਨਾ ਦੇ ਹਾਲਾਤ ਕਾਬੂ ਵਿੱਚ ਆਉਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਹੈ। ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਅਤੇ ਅਸੈਂਸ਼ੀਅਲ ਵਰਕਰਜ਼ ਵਾਸਤੇ ਨਵੇਂ ਓਪਨ ਵਰਕ ਪਰਮਿਟ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਅਰਜ਼ੀਆਂ ਲੈਣ ਦਾ ਸਿਲਸਿਲਾ 26 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।

ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਦੱਸਿਆ ਕਿ ਓਪਨ ਵਰਕ ਪਰਮਿਟ ਦੀ ਇਹ ਯੋਜਨਾ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਅਤੇ ਅਸੈਂਸ਼ੀਅਲ ਵਰਕਰਜ਼ ਦੁਆਲੇ ਕੇਂਦਰਤ ਹੈ ਜਿਨ੍ਹਾਂ ਵੱਲੋਂ ਪਿਛਲੇ ਦਿਨੀਂ ਕੈਨੇਡੀਅਨ ਪੀ.ਆਰ. ਵਾਸਤੇ ਅਪਲਾਈ ਕੀਤਾ ਗਿਆ।

ਕੈਨੇਡੀਅਨ ਤਜਰਬੇ ਦੇ ਆਧਾਰ ’ਤੇ 90 ਹਜ਼ਾਰ ਕੌਮਾਂਤਰੀ ਵਿਦਿਆਰਥੀਆਂ ਅਤੇ ਅਸੈਂਸ਼ੀਅਲ ਵਰਕਰਜ਼ ਨੂੰ ਪੀ.ਆਰ. ਦਿੱਤੀ ਜਾਣੀ ਹੈ ਅਤੇ ਅਰਜ਼ੀਆਂ ਦਾ ਨਿਪਟਾਰਾ ਹੋਣ ਤੱਕ ਉਹ ਓਪਨ ਵਰਕ ਪਰਮਿਟ ਲੈ ਸਕਦੇ ਹਨ।

Share This Article
Leave a Comment