ਵਾਸ਼ਿੰਗਟਨ : ਬ੍ਰਿਟਿਸ਼ ਅਰਬਪਤੀ ਅਤੇ ਵਰਜਿਨ ਸਮੂਹ ਦੇ ਸੰਸਥਾਪਕ ਰਿਚਰਡ ਬ੍ਰਾਂਸਨ ਹੁਣ ਕੁਝ ਘੰਟਿਆਂ ਬਾਅਦ ਪੁਲਾੜ ਲਈ ਇਕ ਇਤਿਹਾਸਕ ਉਡਾਣ ਲਈ ਰਵਾਨਾ ਹੋਣਗੇ । ਉਹ ‘ਵਰਜਿਨ ਗੈਲੈਕਟਿਕ ਰਾਕੇਟ ਜਹਾਜ਼’ ਤੋਂ ਪੁਲਾੜ ਦੀ ਯਾਤਰਾ ਕਰਨਗੇ।
ਹਾਲਾਂਕਿ, ਰਾਤ ਨੂੰ ਮਾੜੇ ਮੌਸਮ ਦੇ ਕਾਰਨ ਤਿਆਰੀਆਂ ਪ੍ਰਭਾਵਿਤ ਹੋਈਆਂ । ਇਸ ਦੇ ਕਾਰਨ ਲਾਂਚ ਦਾ ਸਮਾਂ ਡੇਢ ਘੰਟੇ ਵਧਾਇਆ ਗਿਆ ਹੈ । ਵਰਜਿਨ ਸਮੂਹ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ ਹੈ।
NEW TIME: Watch #UNITY22 launch and livestream TODAY at 7:30 am PT | 10:30 am ET | 3:30 pm BST.
Overnight weather delayed the start of flight preparations, but we are on track to fly today with a newly scheduled time.
WATCH: https://t.co/5UalYT7Hjb pic.twitter.com/wkPtjNDM1V
— Virgin Galactic (@virgingalactic) July 11, 2021
ਭਾਰਤੀ ਸਮੇਂ ਅਨੁਸਾਰ ਇਸ ਨੂੰ ਪਹਿਲਾਂ ਸ਼ਾਮੀਂ 5:30 ਵਜੇ ਭੇਜਿਆ ਜਾਣਾ ਸੀ ਪਰ ਹੁਣ ਇਹ ਭਾਰਤੀ ਸਮੇਂ ਅਨੁਸਾਰ ਰਾਤ ਨੂੰ 8 ਵਜੇ ਰਵਾਨਾ ਹੋਵੇਗਾ।
ਜੇ ਇਹ ਉਡਾਣ ਸਫਲ ਹੁੰਦੀ ਹੈ, ਤਾਂ ਉਸਦੀ ਕੰਪਨੀ ਵਰਜਿਨ ਪੁਲਾੜ ਵੱਲ ਵਪਾਰਕ ਯਾਤਰਾ ਸ਼ੁਰੂ ਕਰਨ ਦੇ ਸਭ ਤੋਂ ਵੱਡੇ ਮੀਲ ਪੱਥਰ ਨੂੰ ਪਾਰ ਕਰੇਗੀ । ਯਾਤਰਾ ਤੋਂ ਪਹਿਲਾਂ, ਬ੍ਰਾਂਸਨ ਨੇ ਕਿਹਾ ਕਿ ਉਹ ਅਗਲੇ ਸਾਲ ਵਪਾਰਕ ਯਾਤਰਾ ਤੇ ਜਾਣ ਤੋਂ ਪਹਿਲਾਂ ਇਸਦਾ ਅਨੁਭਵ ਕਰਨਾ ਚਾਹੁੰਦਾ ਹਨ।
‘ਵਰਜਿਨ ਗੈਲੈਕਟਿਕ’ ਦਾ ਭਾਰਤ ਕਨੈਕਸ਼ਨ
ਇਸ ਪੁਲਾੜ ਯਾਤਰਾ ‘ਤੇ ਰਵਾਨਾ ਹੋਣ ਵਾਲੇ ਛੇ ਮੈਂਬਰਾਂ ਵਿੱਚੋਂ ਇਕ ਮੈਂਬਰ ਸਿਰਿਸ਼ਾ ਬਾਂਦਲਾ ਭਾਰਤੀ ਮੂਲ ਦੀ ਹੈ। ਸਿਰਿਸ਼ਾ ਐਰੋਨੈਟਿਕਲ ਇੰਜੀਨੀਅਰ ਹੈ, ਉਹ ਇਸ ਪ੍ਰੋਜੈਕਟ ਨਾਲ ਮੁੱਢ ਤੋਂ ਹੀ ਜੁੜੀ ਹੋਈ ਹੈ।
Welcome Sirisha Bandla, Colin Bennett, and Beth Moses — our expert crew members joining @richardbranson on our #Unity22 test flight. Watch LIVE this Sunday at https://t.co/5UalYT7Hjb. @SirishaBandla @VGChiefTrainer pic.twitter.com/F4ZrGnH3vo
— Virgin Galactic (@virgingalactic) July 5, 2021