ਨਿਊਜ਼ ਡੈਸਕ : ਲੈਟਿਨ ਅਮਰੀਕੀ ਦੇਸ਼ ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੇ ਕਤਲ ਮਾਮਲੇ ‘ਚ ਪੁਲਿਸ ਨੇ 4 ਸ਼ੱਕੀਆਂ ਨੂੰ ਮੁੱਠਭੇੜ ‘ਚ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਬੰਦੂਕਧਾਰੀਆਂ ਨੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੂੰ ਬੁੱਧਵਾਰ ਰਾਤ ਤੱਕ ਰਿਹਾਅ ਕਰਵਾਇਆ ਗਿਆ। ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੇ ਨਿੱਜੀ ਘਰ ਵਿੱਚ ਕੁੱਝ ਅਣਪਛਾਤੇ ਲੋਕਾਂ ਦੇ ਸਮੂਹ ਨੇ ਖੁਦ ਨੂੰ ਅਮਰੀਕੀ ਡਰਗ ਏਜੰਸੀ ਦਾ ਏਜੰਟ ਦੱਸ ਕੇ ਮੰਗਲਵਾਰ ਦੇਰ ਰਾਤ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।
ਇਸ ਹਮਲੇ ਵਿਚ ਮੋਇਸੇ ਦੀ ਪਤਨੀ ਮਾਰਟਿਨੀ ਮੋਇਸੇ ਨੂੰ ਵੀ ਗੋਲੀ ਲੱਗੀ ਸੀ। ਉਨ੍ਹਾਂ ਦੀ ਹਾਲਤ ਸਥਿਰ ਪਰ ਗੰਭੀਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਇਲਾਜ ਲਈ ਮਿਆਮੀ ਲਿਜਾਇਆ ਗਿਆ ਹੈ।