ਨਿਊਜ਼ ਡੈਸਕ : Battlegrounds Mobile India 8 ਅਤੇ 9 ਜੁਲਾਈ ਨੂੰ ਲਾਂਚ ਪਾਰਟੀ ਇਵੈਂਟ ਕਰਨ ਵਾਲੀ ਹੈ। ਗੇਮ ਦੇ ਡਿਵੇਲਪਰ Krafton ਨੇ ਇਸ ਲਾਂਚ ਪਾਰਟੀ ਬਾਰੇ ਇੱਕ ਟੀਜ਼ਰ ਵੀਡੀਓ ਵੀ ਸ਼ੇਅਰ ਕੀਤਾ ਹੈ। ਦੋ ਦਿਨ ਦੇ ਇਸ ਲਾਂਚ ਪਾਰਟੀ ਇਵੈਂਟ ਵਿੱਚ 6 ਲੱਖ ਦੇ ਇਨਾਮ ਲਈ 18 ਟੀਮਾਂ ਲੜਨਗੀਆਂ। ਇਨ੍ਹਾਂ ਟੀਮਾਂ ਨੂੰ PUBG ਦੇ ਦਿੱਗਜ ਜਿਵੇਂ ਡਾਇਨਮੋ, ਮੋਰਟਲ, K18, ਘਾਤਕ, ਲੀਜੇਂਡ ਅਤੇ Godnixon ਲੀਡ ਕਰਨਗੇ।
ਫੇਸਬੁੱਕ ਅਤੇ ਯੂਟਿਊਬ ਪੇਜ ‘ਤੇ ਹੋਵੇਗੀ ਮੈਚ ਦੀ LIVE ਸਟਰੀਮਿੰਗ
ਇਸ ਮੈਚੇਜ ਨੂੰ ਬੈਟਲਗਰਾਉਂਡਸ ਮੋਬਾਇਲ ਇੰਡਿਆ ਦੇ ਫੇਸਬੁੱਕ ਅਤੇ ਯੂਟਿਊਬ ਪੇਜ ‘ਤੇ LIVE ਸਟਰੀਮ ਕੀਤਾ ਜਾਵੇਗਾ।BGMI ਭਾਰਤ ਵਿੱਚ 2 ਜੁਲਾਈ ਨੂੰ ਲਾਂਚ ਹੋਇਆ ਸੀ। ਇਸ ਨੂੰ PUBG ਬੈਨ ਤੋਂ ਬਾਅਦ ਖਾਸਤੌਰ ‘ਤੇ ਬਣਾ ਕੇ ਭਾਰਤੀ ਖਿਡਾਰੀਆਂ ਲਈ ਲਾਂਚ ਕੀਤਾ ਗਿਆ ਹੈ। ਗੇਮ ਦਾ ਅਰਲੀ ਐਕਸੇਸ 17 ਜੂਨ ਨੂੰ ਲਾਈਵ ਹੋ ਗਿਆ ਸੀ ਅਤੇ ਉਦੋਂ ਤੋਂ ਐਂਡਰਾਇਡ ਯੂਜ਼ਰ ਇਸ ਗੇਮ ਨੂੰ ਖੇਡ ਰਹੇ ਹਨ। ਲਾਂਚ ਤੋਂ ਇੱਕ ਹਫਤੇ ਦੇ ਅੰਦਰ ਹੀ ਇਸ ਨੂੰ ਗੂਗਲ ਪਲੇਅ ਸਟੋਰ ‘ਤੇ 1 ਕਰੋੜ ਤੋਂ ਜ਼ਿਆਦਾ ਡਾਊਨਲੋਡ ਮਿਲ ਚੁੱਕੇ ਹਨ।