ਨਿਊਯਾਰਕ ਦੇ ਲੌਂਗ ਆਈਲੈਂਡ ਦੇ ਹਿਕਸਵਿਲ ਏਰੀਆ ‘ਚ ਨਿਸ਼ਾਨ ਸਾਹਿਬ ਜੀ ਦੀ ਕੀਤੀ ਗਈ ਹੋਸਟਿੰਗ ਸੈਰਾਮਨੀ

TeamGlobalPunjab
2 Min Read

ਨਿਊਯਾਰਕ (ਗਿੱਲ ਪ੍ਰਦੀਪ) : ਨਿਊਯਾਰਕ ਦੇ ਨਾਲ ਲੌਂਗ ਆਈਲੈਂਡ ਦੇ ਹਿਕਸਵਿਲ ਏਰੀਆ ‘ਚ ਗਿਆਨੀ ਭੁਪਿੰਦਰ ਸਿੰਘ ਵੱਲੋਂ ਇਕ ਨਵਾਂ ਗੁਰੂਘਰ ਸੰਗਤ ਦੇ ਸਹਿਯੋਗ ਨਾਲ ਖੋਲ੍ਹਿਆ ਜਾ ਰਿਹਾ ਹੈ । ਜਿਸ ਦੀ ਸ਼ੁਰੂਆਤ ਆਉਣ ਵਾਲੀ 25 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਤੀ ਜਾਵੇਗੀ ।

ਦੱਸ ਦਈਏ ਕਿ 23 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੋਣਗੇ ਤੇ 25 ਜੁਲਾਈ ਨੂੰ ਭੋਗ ਪੈਣਗੇ। ਜਿਸ ਉਪਰੰਤ ਗੁਰੂ ਘਰ ਦੀ ਆਫਿਸ਼ੀਅਲ ਓਪਨਿੰਗ ਅਨਾਊਂਸ ਕੀਤੀ ਜਾਵੇਗੀ। ਤਸਵੀਰਾਂ ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਸ਼ਾਨ ਸਾਹਿਬ ਜੀ ਦੀ ਹੋਸਟਿੰਗ ਸੈਰਾਮਨੀ ਕੀਤੀ ਗਈ। ਪਹਿਲਾਂ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਵਾ ਕੇ ਚੋਲਾ ਸਾਹਿਬ ਚੜਾਇਆ  ਗਿਆ ਫਿਰ ਨਿਸ਼ਾਨ ਸਾਹਿਬ ਗੁਰੂ ਘਰ ਦੀ  ਨਵੀਂ ਬਣੀ ਇਮਾਰਤ ਤੇ ਸੁਸ਼ੋਭਿਤ ਕੀਤੇ ਗਏ।

ਗਿਆਨੀ ਭੁਪਿੰਦਰ ਸਿੰਘ ਵੱਲੋਂ ਜਦੋਂ ਅਮਰੀਕਾ ਵਰਗੇ ਮੁਲਕ ਵਿੱਚ ਪੰਜਾਬੀਆਂ ਨਾਲ ਰਲ ਮਿਲ ਕੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਪਰਾਲੇ ਕੀਤੇ ਜਾਂਦੇ ਹਨ।  ਆਉਣ ਵਾਲੇ ਸਮੇਂ ‘ਚ ਇਸ ਗੁਰੂ ਘਰ ਵਿਖੇ ਬਾਕੀ ਗੁਰੂ ਘਰਾਂ ਦੀ ਤਰ੍ਹਾਂ ਸਾਰੀਆਂ ਬਾਣੀਆਂ ਦਾ ਪਾਠ ਕਥਾ ਅਤੇ ਕੀਰਤਨ ਹੋਣਗੇ ।

 

 25 ਜੁਲਾਈ ਨੂੰ ਭਾਈ ਪਿੰਦਰਪਾਲ ਸਿੰਘ ਜੀ ਸਮੇਤ ਕਈ ਰਾਗੀ ਢਾਡੀ ਜਥੇ ਵੀ ਗੁਰੂ ਘਰ ਵਿਖੇ ਪਹੁੰਚਣਗੇ। ਸਾਰੀ ਸੰਗਤ ਨੂੰ ਬੇਨਤੀ ਹੈ ਸਮੇਂ ਸਿਰ ਗੁਰੂ ਘਰ ਵਿਖੇ ਪੁੱਜਣ ਦੀ ਕ੍ਰਿਪਾਲਤਾ ਕਰਨੀ ਜੀ।

 

Share This Article
Leave a Comment