ਔਟਾਵਾ : ਕੈਨੇਡਾ ਦੇ ਸਾਰੇ ਸੂਬਿਆਂ ਵਿੱਚ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ । ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਉਨ੍ਹਾਂ ਲੋਕਾਂ ਵਾਸਤੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਹੜੇ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਵਾ ਚੁੱਕੇ ਹਨ। ਅਜਿਹੇ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਉਹ ਕਿਹੜੀਆਂ ਚੀਜ਼ਾਂ ਕਰ ਸਕਦੇ ਹਨ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣ ।
ਆਊਟਡੋਰ ਅਤੇ ਇਨਡੋਰ ਸਰਗਰਮੀਆਂ ਵਾਸਤੇ ਦਿੱਤੀਆਂ ਹਦਾਇਤਾਂ ਅਮਰੀਕਾ ਦੇ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਤੋਂ ਥੋੜ੍ਹੀਆਂ ਵੱਖਰੀਆਂ ਹਨ ਕਿਉਂਕਿ ਕੈਨੇਡਾ ਵਾਸੀਆਂ ਨੂੰ ਮਾਸਕ ਦੀ ਵਰਤੋਂ ਜਾਰੀ ਰੱਖਣ ਲਈ ਆਖਿਆ ਗਿਆ ਹੈ। ਅਮਰੀਕਾ ਵਿੱਚ ਮਾਸਕ ਲਾਜ਼ਮੀ ਨਹੀਂ ਹੈ ਪਰ ਉਥੇ ਲੋਕਾਂ ਨੂੰ ਆਪਣੀ ਸੁਵਿਧਾ ਅਨੁਸਾਰ ਮਾਸਕ ਪਹਿਨਣ ਲਈ ਕਿਹਾ ਗਿਆ ਹੈ।
Being fully vaccinated means that your risk of catching #Covid19 will be much lower. Remember that regardless of your vaccination status, you can minimize your risk of illness by following local public health advice. 💉 https://t.co/eCjXEbfkeW #CovidVaccine pic.twitter.com/Yl3WSGtOMS
— Health Canada and PHAC (@GovCanHealth) June 25, 2021
ਦੂਜੇ ਪਾਸੇ ਪਤਝੜ ਰੁੱਤ ਦੌਰਾਨ ਕੋਰੋਨਾ ਵਾਇਰਸ ਦੇ ਮੁੜ ਸਿਰ ਚੁੱਕਣ ਦੀ ਚਿਤਾਵਨੀ ਵੀ ਦਿਤੀ ਗਈ ਹੈ। ਮੁੱਖ ਸਿਹਤ ਅਫ਼ਸਰ ਡਾ. ਥੈਰੇਸਾ ਟਾਮ ਨੇ ਕਿਹਾ ਕਿ ਮਹਾਂਮਾਰੀ ਨੂੰ ਮੁੜ ਸਿਰ ਉਠਾਉਣ ਤੋਂ ਰੋਕਿਆ ਜਾ ਸਕਦਾ ਹੈ ਜੇ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਕਰ ਦਿਤੀ ਜਾਵੇ ਅਤੇ ਜ਼ਿਆਦਾ ਭੀੜ ਇਕੱਠੀ ਨਾ ਕੀਤੀ ਜਾਵੇ।
ਡੈਲਟਾ ਵੈਰੀਐਂਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੌ ਗੱਲਾਂ ਦੀ ਇਕ ਗੱਲ ਇਹ ਹੈ ਕਿ ਜਿੰਨੀ ਛੇਤੀ 75 ਫ਼ੀਸਦੀ ਆਬਾਦੀ ਨੂੰ ਦੋਵੇਂ ਟੀਕੇ ਲਾਉਣ ਦਾ ਟੀਚਾ ਪੂਰਾ ਹੋਵੇਗਾ, ਸਮੱਸਿਆ ਨੂੰ ਓਨੇ ਹੀ ਅਸਰਦਾਰ ਤਰੀਕੇ ਨਾਲ ਟਾਲਿਆ ਜਾ ਸਕਦਾ ਹੈ।
(4/4) This is great news, but variants of concern are circulating within our communities, so it’s more important than ever to get *fully vaccinated* when we can! #EveryShotCounts, so #SleevesUp, Canada!
— Health Canada and PHAC (@GovCanHealth) June 25, 2021