ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਲਈ ਨਵੀਆਂ ਹਦਾਇਤਾਂ ਜਾਰੀ

TeamGlobalPunjab
2 Min Read

ਔਟਾਵਾ : ਕੈਨੇਡਾ ਦੇ ਸਾਰੇ ਸੂਬਿਆਂ ਵਿੱਚ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ । ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਉਨ੍ਹਾਂ ਲੋਕਾਂ ਵਾਸਤੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਹੜੇ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਵਾ ਚੁੱਕੇ ਹਨ। ਅਜਿਹੇ ਲੋਕਾਂ ਨੂੰ  ਦੱਸਿਆ ਗਿਆ ਹੈ ਕਿ ਉਹ ਕਿਹੜੀਆਂ ਚੀਜ਼ਾਂ ਕਰ ਸਕਦੇ ਹਨ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣ ।

ਆਊਟਡੋਰ ਅਤੇ ਇਨਡੋਰ ਸਰਗਰਮੀਆਂ ਵਾਸਤੇ ਦਿੱਤੀਆਂ ਹਦਾਇਤਾਂ ਅਮਰੀਕਾ ਦੇ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਤੋਂ ਥੋੜ੍ਹੀਆਂ ਵੱਖਰੀਆਂ ਹਨ ਕਿਉਂਕਿ ਕੈਨੇਡਾ ਵਾਸੀਆਂ ਨੂੰ ਮਾਸਕ ਦੀ ਵਰਤੋਂ ਜਾਰੀ ਰੱਖਣ ਲਈ ਆਖਿਆ ਗਿਆ ਹੈ। ਅਮਰੀਕਾ ਵਿੱਚ ਮਾਸਕ ਲਾਜ਼ਮੀ ਨਹੀਂ ਹੈ ਪਰ ਉਥੇ ਲੋਕਾਂ ਨੂੰ ਆਪਣੀ ਸੁਵਿਧਾ ਅਨੁਸਾਰ ਮਾਸਕ ਪਹਿਨਣ ਲਈ ਕਿਹਾ ਗਿਆ ਹੈ।

 

ਦੂਜੇ ਪਾਸੇ ਪਤਝੜ ਰੁੱਤ ਦੌਰਾਨ ਕੋਰੋਨਾ ਵਾਇਰਸ ਦੇ ਮੁੜ ਸਿਰ ਚੁੱਕਣ ਦੀ ਚਿਤਾਵਨੀ ਵੀ ਦਿਤੀ ਗਈ ਹੈ। ਮੁੱਖ ਸਿਹਤ ਅਫ਼ਸਰ ਡਾ. ਥੈਰੇਸਾ ਟਾਮ ਨੇ ਕਿਹਾ ਕਿ ਮਹਾਂਮਾਰੀ ਨੂੰ ਮੁੜ ਸਿਰ ਉਠਾਉਣ ਤੋਂ ਰੋਕਿਆ ਜਾ ਸਕਦਾ ਹੈ ਜੇ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਕਰ ਦਿਤੀ ਜਾਵੇ ਅਤੇ ਜ਼ਿਆਦਾ ਭੀੜ ਇਕੱਠੀ ਨਾ ਕੀਤੀ ਜਾਵੇ।

ਡੈਲਟਾ ਵੈਰੀਐਂਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੌ ਗੱਲਾਂ ਦੀ ਇਕ ਗੱਲ ਇਹ ਹੈ ਕਿ ਜਿੰਨੀ ਛੇਤੀ 75 ਫ਼ੀਸਦੀ ਆਬਾਦੀ ਨੂੰ ਦੋਵੇਂ ਟੀਕੇ ਲਾਉਣ ਦਾ ਟੀਚਾ ਪੂਰਾ ਹੋਵੇਗਾ, ਸਮੱਸਿਆ ਨੂੰ ਓਨੇ ਹੀ ਅਸਰਦਾਰ ਤਰੀਕੇ ਨਾਲ ਟਾਲਿਆ ਜਾ ਸਕਦਾ ਹੈ।

- Advertisement -

 

Share this Article
Leave a comment