ਲੰਡਨ : ਯੂਕੇ ਦੇ ਚੈਸਟਰ ਵਿੱਚ ਕਤਲ ਦਾ ਇਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਇੱਥੇ ਇੱਕ ਮਹਿਲਾ ਨੇ ਆਪਣੇ 81 ਸਾਲਾ ਪਤੀ ‘ਤੇ ਉਬਲਦੀ ਹੋਈ ਚਾਸ਼ਨੀ ਪਾ ਦਿੱਤੀ। ਜਿਸ ਕਾਰਨ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ‘ਚ 59 ਸਾਲ ਦੀ ਕੋਰਿਨਾ ਸਮਿਥ ਨੂੰ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ।
ਰਿਪੋਰਟਾਂ ਮੁਤਾਬਕ ਕੋਰਿਨਾ ਸਮਿਥ ਦੇ ਵਿਆਹ ਨੂੰ 38 ਸਾਲ ਹੋ ਚੁੱਕੇ ਸਨ। ਕੋਰਿਨਾ ਕਿਸੇ ਕਾਰਨ ਆਪਣੇ ਪਤੀ ਤੋਂ ਨਾਰਾਜ਼ ਸੀ, ਜਿਸ ਤੋਂ ਬਾਅਦ ਉਸ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ।
ਇਸ ਮਾਮਲੇ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਕਿਹਾ ਕਿ, ਕੋਰਿਨਾ ਨੇ ਆਪਣੇ ਪਤੀ ‘ਤੇ ਪਾਣੀ ‘ਚ ਤਿੰਨ ਕਿਲੋ ਖੰਡ ਉਬਾਲ ਕੇ ਪਾਈ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਹਿਲਾ ਆਪਣੀ ਪਤੀ ਨੂੰ ਕਿੰਨਾ ਜ਼ਿਆਦਾ ਨੁਕਸਾਨ ਪਹੁੰਚਾਉਣਾ ਚਾਹੁੰਦੀ ਸੀ।
ਪੁਲਿਸ ਨੇ ਦੱਸਿਆ ਕਿ ਕੋਰਿਨਾ ਨੇ ਇਸ ਹਮਲੇ ਤੋਂ ਬਾਅਦ ਆਪਣੇ ਗੁਆਂਢੀਆਂ ਕੋਲ ਚਲੀ ਗਈ। ਉੱਥੋ ਕੋਰਿਨਾ ਇਹ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗੀ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ।