ਕੈਨੇਡਾ ‘ਚ ਮਈ ਮਹੀਨੇ ਦੌਰਾਨ ਖ਼ਤਮ ਹੋਏ ਰੁਜ਼ਗਾਰ ਦੇ 68,000 ਮੌਕੇ

TeamGlobalPunjab
1 Min Read

ਟੋਰਾਂਟੋ : ਕੈਨੇਡਾ ਦੇ ਕਈ ਸੂਬਿਆਂ ‘ਚ ਲਾਕਡਾਊਨ ਕਾਰਨ ਪਿਛਲੇ ਮਹੀਨੇ ਰੁਜ਼ਗਾਰ ਦੇ 68,000 ਮੌਕੇ ਖ਼ਤਮ ਹੋ ਗਏ। ਇਸ ਦੇ ਨਾਲ ਹੀ ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 8.2 ਫ਼ੀਸਦੀ ਹੋ ਗਈ। ਮਾਹਰਾਂ ਵੱਲੋਂ ਮਈ ਮਹੀਨੇ ਦੌਰਾਨ 20 ਤੋਂ 25 ਹਜ਼ਾਰ ਨੌਕਰੀਆਂ ਖ਼ਤਮ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ ਪਰ ਅੰਕੜਾ 70 ਹਜ਼ਾਰ ਦੇ ਨੇੜੇ ਪਹੁੰਚ ਗਿਆ।

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮੁਲਕ ‘ਚ ਬੇਰੁਜ਼ਗਾਰੀ ਦਰ 11 ਫ਼ੀਸਦੀ ਦੇ ਨੇੜ੍ਹੇ ਪਹੁੰਚ ਜਾਵੇਗੀ ਜੇਕਰ ਉਹ ਲੋਕ ਵੀ ਰੁਜ਼ਗਾਰ ਦੀ ਭਾਲ ਵਿਚ ਨਿਕਲ ਪੈਣ ਜਿਹੜੇ ਵਿਹਲੇ ਬੈਠੇ ਹਨ ਜਾਂ ਛੋਟਾ-ਮੋਟਾ ਕੰਮ ਕਰ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ।

ਇਸ ਤੋਂ ਪਹਿਲਾਂ ਅਪਰੈਲ ਦੇ ਮਹੀਨੇ 207,000 ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ। ਮਈ ਵਿੱਚ ਬੇਰੁਜ਼ਗਾਰੀ ਦਰ 8.2 ਫੀਸਦੀ  ਜਦਕਿ ਅਪਰੈਲ ਦੇ ਮਹੀਨੇ ਬੇਰੋਜ਼ਗਾਰੀ ਦਰ 8.1 ਫੀਸਦੀ ਸੀ।

2019 ਦੇ ਮੁਕਾਬਲੇ ਇਹ ਅੰਕੜੇ ਦੁੱਗਣੇ ਹਨ, ਇਸ ਡਾਟਾ ਵਿੱਚ ਇਹ ਵੀ ਸਾਹਮਣੇ ਆਇਆ ਕਿ 25 ਤੋਂ 54 ਸਾਲ ਉਮਰ ਵਰਗ ਦੀਆਂ 28,000 ਮਹਿਲਾਵਾਂ ਨੇ ਵੀ ਮਈ ਵਿੱਚ ਕਿਸੇ ਨੌਕਰੀ ਦੀ ਭਾਲ ਨਹੀਂ ਕੀਤੀ, ਕਿਉਂਕਿ ਉਸ ਵੇਲੇ ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਰੋਨਾ ਦੀ ਤੀਜੀ ਲਹਿਰ ਨੇ ਕਹਿਰ ਮਚਾਇਆ ਹੋਇਆ ਸੀ।

Share This Article
Leave a Comment