ਹਰਿਦੁਆਰ –ਐਲੋਪੈਥੀ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਤੋਂ ਹਰ ਰੋਜ਼ ਬਾਬਾ ਰਾਮਦੇਵ ਦੇ ਨਵੇਂ ਬਿਆਨ ਸਾਹਮਣੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਸੋਮਵਾਰ ਤੋਂ ਫਾਰਮਾ ਕੰਪਨੀਆਂ ਦੀ ਪੋਲ ਖੋਲ੍ਹਾਂਗਾ। ਉਹ ਪਹਿਲਾਂ ਤੋਂ ਕਹਿ ਰਹੇ ਹਨ। ਉਨ੍ਹਾਂ ਦੀ ਜੋ ਮਰਜ਼ੀ ਉਹ ਕਰ ਲੈਣ। ਹੁਣ ਉਨ੍ਹਾਂ ਕਿਹਾ ਕਿ ਸਿਰਫ ਦਵਾਈ ਹੀ ਨਹੀਂ, ਟੈਸਟ ਅਤੇ ਆਪ੍ਰੇਸ਼ਨ ਮਾਫੀਆ ਵੀ ਹਨ, ਜੋ ਮਰੀਜ਼ਾਂ ਨੂੰ ਲੁੱਟ ਰਹੇ ਹਨ।
ਯੋਗ ਕੈਂਪ ਵਿੱਚ ਸ਼ੁੱਕਰਵਾਰ ਨੂੰ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਗਲਤ ਕੰਮ ਕਰਣ ਵਾਲਿਆਂ ਖ਼ਿਲਾਫ਼ ਹੈ। ਘੱਟ ਕੀਮਤ ਦੀਆਂ ਦਵਾਈਆਂ ਡਾਕਟਰ ਮਹਿੰਗੇ ਮੁੱਲ ‘ਤੇ ਵੇਚਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਉਂਟ ‘ਤੇ ਜੈਨੇਰਿਕ ਦਵਾਈਆਂ ਦੀ ਸੂਚੀ ਪਾਉਣਗੇ, ਜਿਹੜੀ ਦਵਾਈ ਸਿਰਫ ਦੋ ਰੁਪਏ ਦੀ ਵਿਕਦੀ ਹੈ। ਉਥੇ ਹੀ ਬ੍ਰੈਂਡਿਡ ਕੰਪਨੀਆਂ ਦੀ ਉਹੀ ਦਵਾਈ ਕਈ ਗੁਣਾ ਮਹਿੰਗੀ ਵਿਕਦੀ ਹੈ।
ਰਾਮਦੇਵ ਦਾ ਕਹਿਣਾ ਹੈ ਕਿ ਕੁਝ ਗਾਕਟਰ ਮਰੀਜ਼ਾਂ ਦੀ ਪਰਚੀ ‘ਤੇ ਜਾਣਬੁਝ ਕੇ ਮਹਿੰਗੀ ਦਵਾਈ ਲਿਖਦੇ ਹਨ । ਜੈਨਰਿਕ ਦਵਾਈਆਂ ਨਹੀਂ ਲਿਖ ਕੇ ਉਸੇ ਸਾਲਟ ਦੀ ਮਹਿੰਗੀ ਦਵਾਈ ਲਿਖਦੇ ਹਨ। ਰਾਮਦੇਵ ਨੇ ਦੋਸ਼ ਲਗਾਇਆ ਕਿ ਬ੍ਰੈਂਡਿਡ ਕੰਪਨੀਆਂ ਦੀਆਂ ਦਵਾਈਆਂ ਲਿਖਣ ਵਾਲੇ ਡਾਕਟਰ ਕਮੀਸ਼ਨ ਖਾਂਦੇ ਹਨ। ਰਾਮਦੇਚ ਨੇ ਇਹ ਵੀ ਕਿਹਾ ਕਿ ਇਨ੍ਹਾਂ ਦੀ ਇਸ ਖੇਡ ਨੂੰ ਬੰਦ ਕਰਵਾਉਣ ਲਈ ਕੋਰਟ ਵੀ ਜਾਵਾਂਗਾ।