ਕੋਰੋਨਾ ਕਾਲ ਦੌਰਾਨ ਬੈਨੇਫਿਟ ਹਾਸਲ ਕਰਨ ਵਾਲਿਆਂ ‘ਚੋਂ ਕੁੱਝ ਨੂੰ ਵਾਪਸ ਮੋੜਨੇ ਪੈਣਗੇ ਪੈਸੇ

TeamGlobalPunjab
2 Min Read

ਓਟਾਵਾ : ਕੋਰੋਨਾ ਕਾਲ ਦੌਰਾਨ ਬੇਰੁਜ਼ਗਾਰ ਹੋਏ ਕੈਨੇਡਾ ਵਾਸੀਆਂ ਵਲੋਂ ਪਿਛਲੇ ਸਾਲ ਜਿਹੜੇ ਬੈਨੇਫਿਟ ਹਾਸਲ ਕੀਤੇ ਗਏ ਸਨ, ਉਨ੍ਹਾਂ ਨੂੰ ਉਸ ‘ਚੋਂ ਹੁਣ ਕੁਝ ਰਕਮ ਸਰਕਾਰ ਨੂੰ ਵਾਪਸ ਕਰਨੀ ਪਵੇਗੀ।

ਮਹਾਂਮਾਰੀ ਦੌਰਾਨ ਤਿੰਨ ਮਿਲੀਅਨ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਸਨ ਤੇ ਦੋ ਮਿਲੀਅਨ ਲੋਕਾਂ ਦੇ ਕੰਮ ਵਾਲੇ ਘੰਟਿਆਂ ਵਿੱਚ ਕਟੌਤੀ ਹੋਈ, ਜਿਸ ਤੋਂ ਬਾਅਦ ਸਰਕਾਰ ਵਲੋਂ ਉਨ੍ਹਾਂ ਦੀ ਮਦਦ ਲਈ ਦ ਕੈਨੇਡੀਅਨ ਐਮਰਜੰਸੀ ਰਿਸਪਾਂਸ ਬੈਨੇਫਿਟ ਕਾਇਮ ਕੀਤਾ ਗਿਆ ਸੀ। ਨੌਕਰੀ ਖੁੱਸਣ ਤੋਂ ਬਾਅਦ ਸਰਵਿਸ ਕੈਨੇਡਾ ਰਾਹੀਂ ਅਪਲਾਈ ਕਰਨ ਵਾਲੇ ਕੁੱਝ ਲੋਕਾਂ ਨੂੰ ਸਰਕਾਰ ਨੇ 2000 ਡਾਲਰ ਦੀ ਮਦਦ ਭੇਜੀ।

ਹੁਣ ਸਰਕਾਰ ਦਾ ਕਹਿਣਾ ਹੈ ਕਿ ਅਜੇ ਵੀ ਕੁੱਝ ਲੋਕ ਅਜਿਹੇ ਹਨ ਜਿਨ੍ਹਾਂ ਨੇ ਸਰਕਾਰ ਨੂੰ ਸਾਰੀ ਰਕਮ ਜਾਂ ਰਕਮ ਦਾ ਕੁੱਝ ਹਿੱਸਾ ਮੋੜਨਾ ਹੈ, ਖਾਸਤੌਰ ‘ਤੇ ਉਹ ਜਿਹੜੇ ਇਸ ਮਦਦ ਦੇ ਯੋਗ ਨਹੀਂ ਸਨ। ਇੰਪਲੌਇਮੈਂਟ ਮੰਤਰੀ ਕਾਰਲਾ ਕੁਆਲਤਰੋ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਚਾਹੀਦਾ ਹੋਵੇਗਾ ਤਾਂ ਰਕਮ ਮੋੜਨ ਲਈ ਉਸ ਨੂੰ ਫਲੈਕਸੀਬਲ ਰੀਪੇਅਮੈਂਟ ਸ਼ਡਿਊਲ ਦਿੱਤਾ ਜਾਵੇਗਾ ਤੇ ਕਿਸੇ ਨੂੰ ਇਸ ਸਬੰਧ ਵਿੱਚ ਕੋਈ ਜ਼ੁਰਮਾਨਾ ਨਹੀਂ ਲਾਇਆ ਜਾਵੇਗਾ ਤੇ ਨਾਂ ਹੀ ਕਿਸੇ ਤੋਂ ਕੋਈ ਵਿਆਜ ਵਸੂਲਿਆ ਜਾਵੇਗਾ।

ਜਿਨ੍ਹਾਂ ਨੇ ਸਰਕਾਰ ਨੂੰ ਬਕਾਇਆ ਰਕਮ ਮੋੜਨੀ ਹੋਵੇਗੀ ਉਨ੍ਹਾਂ ਨੂੰ ਇਸ ਸਬੰਧ ਵਿੱਚ ਸਰਵਿਸ ਕੈਨੇਡਾ ਵੱਲੋਂ ਜਲਦ ਹੀ ਨੋਟਿਸ ਮਿਲ ਜਾਵੇਗਾ ਤੇ ਇਹ ਦੱਸਿਆ ਜਾਵੇਗਾ ਕਿ ਉਨ੍ਹਾਂ ਨੂੰ ਕਿੰਨੀ ਰਕਮ ਮੋੜਨੀ ਹੈ।

- Advertisement -

Share this Article
Leave a comment