ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਦੀ ਰਫਤਾਰ ਹੁਣ ਰੁਕਦੀ ਨਜ਼ਰ ਆ ਰਹੀ ਹੈ। ਉੱਥੇ ਹੀ ਮਾਹਰ ਹਾਲੇ ਤੀਜੀ ਲਹਿਰ ਦੀ ਚਿਤਾਵਨੀ ਦੇ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਤੀਜੀ ਲਹਿਰ ਬੱਚਿਆਂ ਨੂੰ ਲਪੇਟੇ ਵਿੱਚ ਲੈ ਸਕਦੀ ਹੈ।
ਇਸ ਸਭ ਦੇ ਚਲਦਿਆਂ ਏਮਜ਼ ਦਿੱਲੀ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਦਾ ਕਹਿਣਾ ਹੈ ਕਿ ਫਾਈਜ਼ਰ ਦਾ ਟੀਕਾ ਭਾਰਤ ‘ਚ ਬੱਚਿਆਂ ਨੂੰ ਵੀ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਫਾਈਜ਼ਰ ਦੀ ਵੈਕਸੀਨ ਜਲਦੀ ਹੀ ਭਾਰਤ ਆਉਣ ਜਾ ਰਹੀ ਹੈ।
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਹੈ ਕਿ ਫਾਈਜ਼ਰ ਅਤੇ ਮੌਡਰਨਾ ਦੀ ਵੈਕਸੀਨ ਜਲਦੀ ਹੀ ਭਾਰਤ ਵਿਚ ਐਮਰਜੈਂਸੀ ਮਨਜ਼ੂਰੀ ਮਿਲ ਜਾਵੇਗੀ। ਡਾ: ਗੁਲੇਰੀਆ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤ ਸਰਕਾਰ ਨੇ ਬਿਨਾਂ ਕਿਸੇ ਟਰਾਇਲ ਦੇ ਕਿਸੇ ਟੀਕੇ ਨੂੰ ਹਰੀ ਝੰਡੀ ਦਿੱਤੀ ਹੈ।