ਫਰੀਦਕੋਟ (ਗੁਰਜੀਤ ਰੋਮਾਣਾ) : ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੇ 6 ਸਾਲਾਂ ਬਾਅਦ ਕੋਈ ਇਨਸਾਫ ਨਾਂ ਮਿਲਣ ਤੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਅਰਦਾਸ ਕਰਨ ਲਈ ਬੁਰਜ ਜਵਾਹਰ ਸਿੰਘਵਾਲਾ ਦੇ ਗੁਰਦੁਆਰਾ ਸਾਹਿਬ ਪਹੁੰਚੇ । ਜਿਥੋਂ 1 ਜੂਨ ਨੂੰ ਸਰੂਪ ਚੋਰੀ ਹੋਏ ਸਨ।
ਪਹੁੰਚੇ ਆਗੂਆਂ ਵਿੱਚ ਮੁੱਖ ਤੌਰ ਤੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ, ਬੀਬੀ ਸਰਬਜੀਤ ਕੌਰ ਮਾਣੂੰਕੇ, ਬਲਜਿੰਦਰ ਕੌਰ, ਜਗਤਾਰ ਸਿੰਘ ਜੱਗਾ ਰਾਏਕੋਟ, ਕੁਲਤਾਰ ਸਿੰਘ ਸੰਧਵਾਂ, ਬਲਦੇਵ ਸਿੰਘ ਸ਼ਾਮਲ ਹਨ।