ਜਾਣੋ, ਕਿਉਂ ਪਾਕਿਸਤਾਨ ‘ਚ 18 ਸਾਲ ਦੀ ਉਮਰ ‘ਚ ਵਿਆਹ ਕਰਵਾਉਣਾ ਹੋਵੇਗਾ ਲਾਜ਼ਮੀ, ਨਹੀਂ ਤਾਂ ਲੱਗੇਗਾ ਜੁਰਮਾਨਾ

TeamGlobalPunjab
2 Min Read

ਇਸਲਾਮਾਬਾਦ : ਬੱਚਿਆਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਪਾਕਿਸਤਾਨ ਦੀ ਵਿਧਾਨ ਸਭਾ ‘ਚ ਇਕ ਬਿੱਲ ਦਾ ਡਰਾਫਟ ਪੇਸ਼ ਕੀਤਾ ਗਿਆ ਹੈ।ਅਗਰ ਇਸ ਬਿੱਲ ਨੂੰ ਮਨਜ਼ੂਰੀ ਮਿਲ ਗਈ ਫਿਰ 18 ਸਾਲ ਦੀ ਉਮਰ ਵਾਲਿਆ ਲਈ ਵਿਆਹ ਕਰਵਾਉਣਾ ਲਾਜ਼ਮੀ ਹੋਵੇਗਾ।ਜੇਕਰ ਕਿਸੇ ਨੇ ਇਸ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸਨੂੰ ਸਜ਼ਾ ਭੁਗਤਣੀ ਪਵੇਗੀ।

ਪਾਕਿਸਤਾਨੀ ਸਿਆਸਤਦਾਨਾਂ ਨੇ ਕਿਹਾ ਹੈ ਕਿ ਇਸ ਨਾਲ ਸਮਾਜਿਕ ਬੁਰਾਈਆਂ, ਬੱਚਿਆਂ ਨਾਲ ਬਲਾਤਕਾਰ ਅਤੇ ਅਨੈਤਿਕ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਿਚ ਮਦਦ ਮਿਲੇਗੀ।ਸੂਬਾਈ ਵਿਧਾਨਸਭਾ ਦੇ ਮੁਤਾਹਿਦਾ ਮਜਲਿਸ-ਏ-ਅਮਲ (MMA) ਦੇ ਮੈਂਬਰ ਸੈਅਦ ਅਬਦੁੱਲ ਰਸ਼ੀਦ ਨੇ ਸਿੰਧ ਵਿਧਾਨਸਭਾ ਹੈੱਡਕੁਆਰਟਰ ਨੂੰ ਸਿੰਧ ਲਾਜ਼ਮੀ ਵਿਆਹ ਐਕਟ 2021 ਦਾ ਇੱਕ ਡਰਾਫਟ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਇਹਨਾਂ ਸਾਰੀਆਂ ਬੁਰਾਈਆਂ ਨੂੰ ਕੰਟਰੋਲ ਕਰਨ ਲਈ ਮੁਸਲਿਮ ਪੁਰਸ਼ਾਂ ਅਤੇ ਔਰਤਾਂ ਨੂੰ 18 ਸਾਲ ਦੀ ਉਮਰ ਵਿਚ ਵਿਆਹ ਕਰਨ ਦਾ ਅਧਿਾਕਰ ਦਿੱਤਾ ਗਿਆ ਹੈ।

ਜਿਸ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਬੱਚਿਆਂ ਦੇ ਮਾਪਿਆਂ ਜਿਨ੍ਹਾਂ ਦੀ ਉਮਰ 18 ਸਾਲ ਦੇ ਬਾਅਦ ਵੀ ਵਿਆਹ ਨਾ ਹੋਇਆ ਹੋਵੇ ਤਾਂ ਉਨ੍ਹਾਂ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਇਸ ਦੀ ਦੇਰੀ ਦੇ ਉਚਿਤ ਕਾਰਨ ਨਾਲ ਇੱਕ ਸਹੁੰ ਪੱਤਰ ਪੇਸ਼ ਕਰਨਾ ਹੋਵੇਗਾ । ਪ੍ਰਸਤਾਵਿਤ ਬਿੱਲ ਦੇ ਡਰਾਫਟ ਵਿਚ ਕਿਹਾ ਗਿਆ ਹੈ ਕਿ ਸਹੁੰਪੱਤਰ ਪੇਸ਼ ਕਰਨ ਵਿਚ ਅਸਫਲ ਰਹਿਣ ਵਾਲੇ ਮਾਪਿਆਂ ਨੂੰ 500 ਰੁਪਏ ਜੁਰਮਾਨਾ ਦੇਣਾ ਹੋਵੇਗਾ। ਰਸ਼ੀਦ ਮੁਤਾਬਕ ਜੇਕਰ ਬਿੱਲ ਨੂੰ ਕਾਨੂੰਨ ਬਣਾਉਣ ਲਈ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਨਾਲ ਸਮਾਜ ਵਿਚ ਖੁਸ਼ਹਾਲੀ ਆਵੇਗੀ।

Share this Article
Leave a comment