ਨਿਊਜ਼ ਡੈਸਕ: ਸਲਮਾਨ ਖ਼ਾਨ ਦੀ ਫ਼ਿਲਮ ਰਾਧੇ ਦੀ ਟੀਮ ਨੇ ਕਮਾਲ ਰਾਸ਼ਿਦ ਖ਼ਾਨ ਦੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਾਇਆ ਹੈ। ਟੀਮ ਨੇ ਇਹ ਐਕਸ਼ਨ KRK ਵੱਲੋਂ ਫ਼ਿਲਮ ਰਾਧੇ ‘ਤੇ ਕੀਤੇ ਗਏ ਨੈਗੇਟਿਵ ਰੀਵਿਊ ‘ਤੇ ਲਿਆ ਹੈ।
ਇਸ ਗੱਲ ਦੀ ਜਾਣਕਾਰੀ ਖੁਦ KRK ਨੇ ਟਵੀਟ ਕਰਦੇ ਹੋਏ ਦਿੱਤੀ ਹੈ। KRK ਨੇ ਆਪਣੇ ਟਵੀਟ ਵਿੱਚ ਸਲਮਾਨ ਖ਼ਾਨ ਦੀ ਕਿਸੇ ਵੀ ਫ਼ਿਲਮ ਦਾ ਰੀਵਿਊ ਨਾਂ ਕਰਨ ਦਾ ਵਚਨ ਵੀ ਲਿਆ ਹੈ। ਇੰਨਾ ਹੀ ਨਹੀਂ KRK ਨੇ ਸਲਮਾਨ ਖ਼ਾਨ ‘ਤੇ ਗੁੱਸਾ ਕੱਢਦੇ ਹੋਏ ਕਿਹਾ ਕਿ ਤੁਹਾਨੂੰ ਇਕ ਚੰਗੀ ਫ਼ਿਲਮ ਬਣਾਉਣੀ ਚਾਹੀਦੀ ਸੀ।
ਬੀਤੇ ਦਿਨੀਂ ਇੱਕ ਵੀਡੀਓ ਵਿੱਚ KRK ਨੇ ਰਾਧੇ ਫ਼ਿਲਮ ਦੀ ਬਹੁਤ ਬੁਰਾਈ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਫ਼ਿਲਮ ਰਾਧੇ ਵਿੱਚ ਕੀ ਖ਼ਾਸ ਹੈ ਇਹ ਮੈਨੂੰ ਪਤਾ ਹੀ ਨਹੀਂ ਚੱਲਿਆ। ਉਨ੍ਹਾਂ ਨੇ ਆਪਣੀ ਪੋਸਟ ਵਿਚ ਦੱਸਿਆ ਕਿ ਇਹ ਫ਼ਿਲਮ ਮੈਂ ਦੁਬਈ ‘ਚ ਦੇਖੀ ਸੀ ਤੇ ਇਸ ਦਾ ਫਸਟ ਹਾਫ ਦੇਖਣ ਤੋਂ ਬਾਅਦ ਇਸ ਦਾ ਰੀਵਿਊ ਕੀਤਾ। KRK ਦੀ ਇਹ ਗੱਲ ਸਲਮਾਨ ਖਾਨ ਦੀ ਟੀਮ ਨੂੰ ਪਸੰਦ ਨਹੀਂ ਆਈ ਇਸ ਲਈ ਸਲਮਾਨ ਦੀ ਲੀਗਲ ਟੀਮ ਵੱਲੋਂ KRK ਨੂੰ ਨੋਟਿਸ ਭੇਜਿਆ ਗਿਆ ਹੈ।
View this post on Instagram
KRK ਨੇ ਲੀਗਲ ਨੋਟਿਸ ਦੀ ਕਾਪੀ ਸ਼ੇਅਰ ਕਰਦੇ ਹੋਏ ਲਿਖਿਆ, ‘ਸਲਮਾਨ ਖ਼ਾਨ ਇਹ ਮਾਣਹਾਨੀ ਦਾ ਕੇਸ ਤੁਹਾਡੀ ਨਿਰਾਸ਼ਾ ਦਾ ਪ੍ਰਮਾਣ ਹੈ। ਮੈਂ ਆਪਣੇ ਫਾਲੋਅਰਸ ਨੂੰ ਰੀਵਿਊ ਦੇ ਕੇ ਸਿਰਫ ਆਪਣਾ ਕੰਮ ਕਰ ਰਿਹਾ ਹਾਂ। ਮੈਂ ਸੱਚ ਲਈ ਲੜਦਾ ਰਹਾਂਗਾ। ਇਸ ਕੇਸ ਲਈ ਧੰਨਵਾਦ।
Dear #Salmankhan Ye defamation case Aapki Hataasha Aur Niraasha Ka Saboot Hai. I am giving review for my followers and doing my job. You should make better films instead of stopping me from reviewing your films. Main Sacchi Ke Liye Ladta Rahunga! Thank you for the case. 🙏🌹 pic.twitter.com/iwYis64rLd
— KRK (@kamaalrkhan) May 25, 2021
ਉਨ੍ਹਾਂ ਨੇ ਇਕ ਹੋਰ ਟਵੀਟ ਵਿੱਚ ਲਿਖਿਆ ਕਿ, ਮੈਂ ਕਈ ਵਾਰ ਕਿਹਾ ਹੈ ਕਿ ਜੇਕਰ ਕੋਈ ਪ੍ਰੋਡਿਊਸਰ ਜਾਂ ਅਦਾਕਾਰ ਮਨ੍ਹਾ ਕਰਦਾ ਹੈ ਤਾਂ ਮੈਂ ਉਨ੍ਹਾਂ ਦੀ ਫਿਲਮ ਦਾ ਰਿਵਿਊ ਨਹੀਂ ਕਰਾਂਗਾ। ਸਲਮਾਨ ਖਾਨ ਨੇ ਰਾਧੇ ਲਈ ਮਾਣਹਾਨੀ ਦਾ ਮੁਕੱਦਮਾ ਦਰਜ ਕਰਾਇਆ ਹੈ। ਇਸ ਦਾ ਮਤਲਬ ਉਹ ਮੇਰੇ ਰੀਵਿਊ ਤੋਂ ਕਾਫ਼ੀ ਪਰੇਸ਼ਾਨ ਹੋਏ ਹਨ। ਇਸ ਲਈ ਮੈਂ ਹੁਣ ਉਨ੍ਹਾਂ ਦੀ ਫ਼ਿਲਮ ਦਾ ਕਦੇ ਵੀ ਰਿਵਿਊ ਨਹੀਂ ਕਰਾਂਗਾ।
I said so many times that I never review film of any producer, actor if he asks me to not review. Salman khan filed defamation case on me for review of #Radhe means he is getting too much affected by my review. Hence I won’t review his films anymore. My last video releasing today
— KRK (@kamaalrkhan) May 26, 2021