ਬਠਿੰਡਾ: ਕਹਿੰਦੇ ਨੇ ਬੰਦਾ ਉਮਰ ਤੋਂ ਨਹੀਂ ਆਪਣੇ ਕੀਤੇ ਕੰਮਾਂ ਤੋਂ ਵੱਡਾ ਬਣਦਾ ਹੈ। ਉਮਰ ਚਾਹੇ ਘੱਟ ਹੋਵੇ ਜਾਂ ਵੱਧ ਪਰ ਜੇ ਕੰਮ ਸਹੀ ਹੋਣ ਤਾਂ ਉਸਨੂੰ ਹਰ ਪਾਸਿਓ ਸਰਾਹਿਆ ਜਾਂਦਾ ਹੈ।
ਬਠਿੰਡਾ ਜ਼ਿਲ੍ਹੇ ਦੇ ਸਭ ਤੋਂ ਛੋਟੀ ਉਮਰ ਦੇ ਸਮਾਜਸੇਵੀ ਮੋਨਿਤ ਬਾਂਸਲ ਨੇ ਇਕ ਮਿਸਾਲ ਕਾਇਮ ਕਰ ਦਿਤੀ ਹੈ। ਕੁਝ ਹਾਸਿਲ ਕਰਨ ਲਈ ਉਮਰ ਨਹੀਂ ਜਿਗਰਾ ਹੋਣਾ ਚਾਹੀਦਾ ਹੈ। ਜਿਸ ਉਮਰ ‘ਚ ਬੱਚੇ ਮੋਬਾਇਲ,ਵੀਡੀਓ ਗੇਮਾਂ ਜਾਂ ਫਿਰ ਬਾਹਰ ਘੁੰਮਣਾ ਫਿਰਨਾ,ਖਾਣਾ ਪੀਣਾ ਪਸੰਦ ਕਰਦੇ ਨੇ ਉਥੇ ਹੀ ਇਕ 8 ਸਾਲਾਂ ਬੱਚੇ ਨੇ ਇੰਨ੍ਹਾਂ ਸਾਰੇ ਕੰਮਾਂ ਨੂੰ ਛੱਡ ਕੇ ਲੋੜਵੰਦਾਂ ਦਾ ਸਹਾਰਾ ਬਣਨਾ ਉਚਿਤ ਸਮਝਿਆ ਹੈ।
ਮੋਨਿਤ ਹਜੇ 6 ਸਾਲ ਦਾ ਹੀ ਸੀ ਕਿ ਉਸਦੀ ਮਾਂ ਵੀਨੂੰ ਬਾਂਸਲ ਦੀਆਂ ਦੋਨੋ ਕਿਡਨੀਆਂ ਫੇਲ ਹੋ ਗਈਆਂ । ਡਾਕਟਰਾਂ ਦੁਆਰਾ ਪੂਰੀ ਕੋਸ਼ਿਸ ਕਰਨ ਦੇ ਬਾਵਜ਼ੂਦ ਵੀਨੂੰ ਬਾਂਸਲ ਨੂੰ ਬਚਾਇਆ ਨਹੀਂ ਜਾ ਸਕਿਆ।
8 ਸਾਲ ਦੀ ਉਮਰ ਵਿੱਚ ਮਾਂ ਦੇ ਚਲੇ ਜਾਣ ਤੋਂ ਬਾਅਦ ਮੋਨਿਤ ਨੇ ਪੂਰਾ ਧਿਆਨ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਲਗਾ ਦਿੱਤਾ। ਸਕੂਲ ਤੋਂ ਬਾਅਦ ਉਸਨੇ ਲੋੜਵੰਦਾ ਦੀ ਸੇਵਾ ਕਰਨੀ ਸ਼ੁਰੂ ਕਰ ਦਿਤੀ। ਮੋਨਿਤ ਗਰੀਬਾਂ ਨੂੰ ਰਾਸ਼ਨ ਵੰਡਦਾ ਹੈ ।ਇਥੋਂ ਤੱਕ ਕਿ ਉਸਨੇ ਪੈਸੇ ਇੱਕਠੇ ਕਰਕੇ ਝੁੱਗੀ ਝੋਪੜੀ ਵਿੱਚ ਰਹਿੰਦੇ ਬੱਚਿਆਂ ਲਈ ਕਾਪੀਆਂ ਕਿਤਾਬਾਂ , ਬੂਟ ਵੰਡਣਾ ਵੀ ਸ਼ੁਰੂ ਕੀਤਾ ਹੈ। ਮੋਨਿਤ ਕਦੇ ਵੀ ਪਾਕੇਟ ਮਨੀ ਨਹੀਂ ਖਰਚਦਾ, ਬਲਕਿ ਮਹੀਨੇ ਬਾਅਦ ਜਿੰਨ੍ਹਾਂ ਵੀ ਪੈਸਾ ਇਕੱਠਾ ਹੁੰਦਾ ਹੈ ਉਨ੍ਹਾਂ ਸਾਰਿਆਂ ਦਾ ਲੋੜਵੰਦਾ ਨੂੰ ਸਮਾਨ ਵੰਡ ਦਿੰਦਾ ਹੈ।
ਮੋਨਿਤ ਨੇ ਦਸਿਆ ਕਿ ਇਸ ਤਰ੍ਹਾਂ ਸੇਵਾ ਕਰਕੇ ਉਸਦੇ ਦਿਲ ਨੂੰ ਸਕੂਨ ਮਿਲਦਾ ਹੈ। ਜਿਸ ਉਮਰ ਵਿੱਚ ਬੱਚੇ ਮੋਬਾਇਲ ਉੱਤੇ ਵੀਡਿਓ ਗੇਮ ਤੇ ਕਾਰਟੂਨ ਦੇਖਣ ਵਿੱਚ ਬਿਜ਼ੀ ਰਹਿੰਦੇ ਹਨ, ਉਸ ਉਮਰ ਵਿੱਚ ਮੋਨਿਤ ਵਿੱਚ ਸਾਮਾਜ ਸੇਵਾ ਦਾ ਜਾਨੂੰਨ ਹੈ ।
ਸਾਡੇ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਸਭ ਤੋਂ ਛੋਟੀ ਉਮਰ ਦੇ ਸਾਮਾਜ ਸੇਵੀ ਨੂੰ ਦਿਲੋਂ ਸਾਲਾਮ ।