ਨਿਊਜ਼ ਡੈਸਕ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਤੇ ਆਏ ਦਿਨ ਹਰ ਰੋਜ਼ ਲੋਕ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ। ਇੱਕ ਪਾਸੇ ਜਿੱਥੇ ਲੋਕਾਂ ‘ਚ ਕੋਰੋਨਾ ਦੀ ਲਪੇਟ ‘ਚ ਆਉਣ ਦਾ ਡਰ ਹੈ, ਉੱਥੇ ਹੀ ਦੂਜੇ ਪਾਸੇ ਲਾਕਡਾਊਨ ਦੇ ਚਲਦੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਜਿਸ ਦਾ ਅਸਰ ਮਨੋਰੰਜਨ ਜਗਤ ‘ਚ ਵੀ ਦੇਖਿਆ ਜਾ ਸਕਦਾ ਹੈ। ਲਾਕਡਾਊਨ ਦੌਰਾਨ ਬਜ਼ੁਰਗ ਕਲਾਕਾਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ।
ਤੇਲਗੂ ਸਿਨੇਮਾ ਦੀ ਅਦਾਕਾਰਾ ਪਾਬਲਾ ਸਿਆਮਲਾ ਹੁਣ ਤੱਕ 200 ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਪਰ ਇਸ ਵੇਲੇ ਕੰਮ ਨਾ ਮਿਲਣ ਕਾਰਨ ਉਹ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਜਿਸ ਕਾਰਨ ਉਹ ਆਪਣੇ ਘਰ ਦਾ ਕਿਰਾਇਆ ਵੀ ਨਹੀਂ ਦੇ ਪਾ ਰਹੇ।ਤੰਗੀ ਨਾਲ ਜੂਝ ਰਹੀ ਅਦਾਕਾਰਾ ਨੇ ਕੁਝ ਪੈਸਿਆਂ ਲਈ ਆਪਣੇ ਐਵਾਰਡ ਤੱਕ ਵੇਚ ਦਿੱਤੇ।
ਅਜਿਹੇ ‘ਚ ਅਦਾਕਾਰਾ ਦੀ ਮਦਦ ਲਈ ਸਾਊਥ ਫਿਲਮਾਂ ਦੇ ਮਸ਼ਹੂਰ ਅਦਾਕਾਰ ਚਿਰੰਜੀਵੀ ਅੱਗੇ ਆਏ ਹਨ। ਉਨ੍ਹਾਂ ਨੇ ਪਾਬਲਾ ਸਿਆਮਲਾ ਦੀ 1,01,500 ਰੁਪਏ ਦੀ ਮਦਦ ਕੀਤੀ ਹੈ।
Megastar @KChiruTweets Garu Donated ₹ 101500 to Veteran Character Artist Pavala Syamala Garu who’s struggling to run the households.#MegaStar #Chiranjeevi #PavalaSyamala pic.twitter.com/mwSgqmoFv9
— Suresh Kondeti (@santoshamsuresh) May 18, 2021