ਜਦੋਂ ਬਗੈਰ ਭੂਚਾਲ ਦੇ ਝੂਲਣ ਲੱਗੀ 980 ਫੁੱਟ ਉੱਚੀ ਇਮਾਰਤ ਲੋਕਾਂ ਨੂੰ ਪਈਆਂ ਭਾਜੜਾਂ, ਦੇਖੋ ਵੀਡੀਓ

TeamGlobalPunjab
2 Min Read

ਨਿਊਜ਼ ਡੈਸਕ: ਚੀਨ ਦੇ ਸ਼ੇਨਜ਼ੇਨ ‘ਚ ਮੰਗਲਵਾਰ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇੱਥੇ ਇੱਕ ਇਮਾਰਤ ਝੂਲਣ ਲੱਗੀ। ਚੀਨ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ‘ਚੋਂ ਇਕ ਐੱਸਈਜੀ ਪਲਾਜ਼ਾ ਦੇ ਝੂਲਣ ਤੋਂ ਬਾਅਦ ਇਸ ਨੂੰ ਖਾਲੀ ਕਰਵਾਇਆ ਗਿਆ। ਇਸ ਦੌਰਾਨ ਇੱਥੇ ਸ਼ਾਪਿੰਗ ਲਈ ਪੁੱਜੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਲੋਕ ਜਾਨਾਂ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।

ਲਗਭਗ 300 ਮੀਟਰ ਉੱਚੀ ਇਮਾਰਤ ਦੁਪਹਿਰ 1 ਵਜੇ ਅਚਾਨਕ ਬਗੈਰ ਕਿਸੇ ਵਜ੍ਹਾ ਝੂਲਣ ਲੱਗੀ। ਇਮਾਰਤ ਵਿੱਚ ਮੌਜੂਦ ਲੋਕਾਂ ਨੂੰ ਜਲਦੀ ਬਾਹਰ ਨਿਕਲਣ ਨੂੰ ਕਿਹਾ ਗਿਆ। ਇਸ ਇਮਾਰਤ ਦੇ ਆਸ-ਪਾਸ ਘੁੰਮ ਰਹੇ ਲੋਕਾਂ ਨੇ ਬਿਲਡਿੰਗ ਨੂੰ ਹਿੱਲਦਾ ਵੇਖ ਕੇ ਭੱਜਣਾ ਸ਼ੁਰੂ ਕਰ ਦਿੱਤਾ। ਬਾਅਦ ‘ਚ ਲਗਭਗ 3 ਵਜੇ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ।

ਸਾਲ 2000 ‘ਚ ਬਣੇ ਇਸ ਟਾਵਰ ‘ਚ ਇਲੈਕਟ੍ਰੋਨਿਕਸ ਦਾ ਬਹੁਤ ਵੱਡਾ ਬਾਜ਼ਾਰ ਹੈ ਤੇ ਇੱਥੇ ਕਈ ਦਫ਼ਤਰ ਹਨ। ਸ਼ੇਨਜ਼ੇਨ ਚੀਨ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਸ਼ਹਿਰਾਂ ‘ਚੋਂ ਇੱਕ ਹੈ। ਉੱਧਰ ਐਮਰਜੈਂਸੀ ਮੈਨੇਜਮੈਂਟ ਦੇ ਅਧਿਕਾਰੀ ਜਾਂਚ ‘ਚ ਲੱਗ ਗਏ ਹਨ ਕਿ ਇਮਾਰਤ ਦੇ ਝੂਲਣ ਦੀ ਕੀ ਵਜ੍ਹਾ ਹੈ। ਭੂਚਾਲ ‘ਤੇ ਨਜ਼ਰ ਰੱਖਣ ਵਾਲੀਆਂ ਕਈ ਸੰਸਥਾਵਾਂ ਵੱਲੋਂ ਮਿਲੇ ਡਾਟਾ ‘ਚ ਪਾਇਆ ਗਿਆ ਹੈ ਕਿ ਇਸ ਘਟਨਾ ਦੌਰਾਨ ਧਰਤੀ ‘ਚ ਕਿਸੇ ਤਰ੍ਹਾਂ ਦੇ ਭੂਚਾਲ ਦੇ ਝਟਕੇ ਮਹਿਸੂਸ ਨਹੀਂ ਹੋਏ ਹਨ।

Share This Article
Leave a Comment