ਚੰਡੀਗੜ : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ । ਇਸ ਪੱਤਰ ਰਾਹੀਂ ਬਾਜਵਾ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸੂਬਾ ਸਰਕਾਰ ਹਰ ਉਸ ਪਰਿਵਾਰ, ਜਿਸਨੇ ਆਪਣੇ ਕਿਸੇ ਅਜ਼ੀਜ਼ ਨੂੰ ਕੋਵਿਡ -19 ਮਹਾਂਮਾਰੀ ਨਾਲ ਗੁਆ ਦਿੱਤਾ ਹੈ, ਨੂੰ 1 ਲੱਖ ਰੁਪਏ ਦੀ ਰਾਸ਼ੀ ਜਾਰੀ ਕਰੇ।
ਇਸ ਪੱਤਰ ਰਾਹੀਂ ਬਾਜਵਾ ਨੇ ਸਲਾਹ ਦਿੱਤੀ ਕਿ ਕੋਰੋਨਾ ਪੀੜਤਾਂ ਵਾਸਤੇ ਰਾਜ ਲਈ ਆਰਥਿਕ ਮਦਦ ਕਰਨਾ ਜ਼ਰੂਰੀ ਹੈ ਕਿਉਂਕਿ ਲੋਕ ਮੁਸੀਬਤ ਵਿੱਚ ਹਨ। ਪੰਜਾਬ ਵਿਚ 12,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਸਰਕਾਰ ਨੂੰ ਆਪਣੇ ਨਾਗਰਿਕਤਾ ਲਈ ਜੋ ਕੁਝ ਕੀਤਾ ਜਾ ਸਕਦਾ ਹੈ, ਉਹ ਕਰਨਾ ਚਾਹੀਦਾ ਹੈ।
Urge Govt of Punjab under @capt_amarinder ji to release Rs 1 Lakh to families who have lost members to pandemic.I have also suggested steps to take care of children who have lost their parents to COVID19. Punjab must be a leader in ensuring social welfare for all. @RahulGandhi ji pic.twitter.com/ivbgtDpzkD
— Partap Singh Bajwa (@Partap_Sbajwa) May 18, 2021
ਇਸ ਤੋਂ ਇਲਾਵਾ, ਬਾਜਵਾ ਨੇ ਬੇਨਤੀ ਕੀਤੀ ਹੈ ਕਿ ਸਰਕਾਰ ਸਾਰੇ ਅਜਿਹੇ ਬੱਚਿਆਂ ਲਈ ਇਕ ਮਾਸਿਕ ਭੱਤਾ ਵੀ ਸ਼ੁਰੂ ਕਰੇ ਜਿਹੜੇ ਆਪਣੇ ਮਾਪਿਆਂ, ਜਾਂ ਮਾਪਿਆਂ ਵਿੱਚੋਂ ਕਿਸੇ ਇੱਕ ਨੂੰ ਗੁਆ ਚੁੱਕੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਸੂਬੇ ਵਿਚ ਅੰਡਰਗ੍ਰੈਜੂਏਟ ਡਿਗਰੀ ਤੱਕ ਮੁਫ਼ਤ ਸਿੱਖਿਆ ਦਿੱਤੀ ਜਾਵੇ ।