ਕੈਨੇਡਾ ‘ਚ ਲਾਪਤਾ ਹੋਏ ਪੰਜਾਬੀ ਨੌਜਵਾਨ ਦੀ ਦਰਿਆ ‘ਚੋਂ ਮਿਲੀ ਮ੍ਰਿਤਕ ਦੇਹ

TeamGlobalPunjab
2 Min Read

ਵਿਨੀਪੈਗ: ਕੈਨੇਡਾ ਦੇ ਵਿਨੀਪੈਗ ਸ਼ਹਿਰ ਤੋਂ ਲਾਪਤਾ 31 ਸਾਲਾ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਇਕ ਦਰਿਆ ਵਿਚ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਅਮਨਿੰਦਰ ਗਰੇਵਾਲ 15 ਅਪ੍ਰੈਲ ਤੋਂ ਲਾਪਤਾ ਸੀ ਅਤੇ ਇਕ ਰਾਹਗੀਰ ਨੂੰ ਉਸ ਦੀ ਲਾਸ਼ ਰੋਡ ਰਿਵਰ ‘ਚ ਤੈਰਦੀ ਦਿਖਾਈ ਦਿੱਤੀ।

ਨੌਜਵਾਨ ਦੇ ਪਰਿਵਾਰ ਮੁਤਾਬਕ ਅਮਨਿੰਦਰ ਗਰੇਵਾਲ 15 ਅਪ੍ਰੈਲ ਨੂੰ ਆਪਣੇ ਘਰ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਮੋਬਾਇਲ ਦਾ ਬਿੱਲ ਭਰਨ ਰਿਜੈਂਟ ਐਵੇਨਿਊ (Regent Avenue) ਦੇ ਕਿਲਡੋਨਨ ਪਲੇਸ ਮਾਲ (Kildonan Place Mall) ਜਾ ਰਿਹਾ ਹੈ। ਇਕ ਟੈਕਸੀ ਡਰਾਈਵਰ ਨੇ ਅਮਨਿੰਦਰ ਗਰੇਵਾਲ ਦੇ ਪਰਿਵਾਰ ਨੂੰ ਦੱਸਿਆ ਕਿ ਉਸ ਨੇ ਅਮਨਿੰਦਰ ਨੂੰ ਮਾਲ ਤੋਂ ਬਿਠਾਇਆ ਅਤੇ ਵਿਨੀਪੈਗ ਦੇ ਨੌਰਥ ਐਂਡ ‘ਤੇ ਛੱਡ ਦਿਤਾ। ਇਸ ਤੋਂ ਬਾਅਦ ਅਮਨਿੰਦਰ ਕਿਸੇ ਨੂੰ ਨਜ਼ਰ ਨਹੀਂ ਆਇਆ।

ਉਸ ਦੇ ਪਰਿਵਾਰ ਨੂੰ 20 ਅਪ੍ਰੈਲ ਤੱਕ ਪਤਾ ਨਹੀਂ ਲੱਗਿਆ ਕਿ ਉਹ ਲਾਪਤਾ ਹੋ ਗਿਆ ਹੈ। ਅਮਨਿੰਦਰ ਗਰੇਵਾਲ ਈਸਟ ਕਿਲਡੋਨਨ ‘ਚ ਪਿਤਾ ਨਾਲ ਰਹਿੰਦਾ ਸੀ ਤੇ ਉਸ ਦੇ ਪਿਤਾ ਨੇ ਸੋਚਿਆ ਕਿ ਉਹ ਵੀਕਐਂਡ ’ਤੇ ਆਪਣੇ ਭਰਾ ਕੋਲ ਚਲਾ ਗਿਆ ਹੋਣਾ ਹੈ ਜਦਕਿ ਉਸ ਭਰਾ ਇਹ ਸਮਝ ਰਿਹਾ ਸੀ ਕਿ ਉਹ ਪਿਤਾ ਦੇ ਘਰ ਹੈ।

ਅਮਨਿੰਦਰ ਗਰੇਵਾਲ ਦੇ ਨਾਲ ਕੰਮ ਕਰਨ ਵਾਲਿਆਂ ਨੇ ਜਦੋਂ ਘਰ ਫੋਨ ਕਰ ਕੇ ਪੁੱਛਿਆ ਕਿ ਉਹ ਕੰਮ `ਤੇ ਕਿਉਂ ਨਹੀਂ ਆ ਰਿਹਾ ਤਾਂ ਪਰਿਵਾਰ ਨੂੰ ਅਸਲ ਸਚਾਈ ਦਾ ਪਤਾ ਲੱਗਿਆ। ਪੁਲਿਸ ਨੇ ਦੱਸਿਆ ਕਿ ਰੇਡ ਰਿਵਰ ਵਿਚ ਲਾਸ਼ ਕੱਢਣ ਮਗਰੋਂ ਇਸ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

- Advertisement -

Share this Article
Leave a comment