ਨਿਊਜ਼ ਡੈਸਕ: ਭਾਰਤ ਵਿੱਚ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਆਪਣੇ ਸਿਖਰ ‘ਤੇ ਹੈ ਤੇ ਪੂਰਾ ਦੇਸ਼ ਇਸ ਨਾਲ ਪ੍ਰਭਾਵਿਤ ਹੈ। ਅਜਿਹੇ ‘ਚ ਬਾਲੀਵੁੱਡ ਅਦਾਕਾਰ ਕੋਰੋਨਾ ਸੰਕਟ ਦੇ ਵਿਚਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਨੇ ਕੁਝ ਸਮਾਂ ਪਹਿਲਾਂ ਹੀ ਕ੍ਰਿਕਟਰ ਸੁਰੇਸ਼ ਰੈਨਾ ਦੇ ਪਰਿਵਾਰਕ ਮੈਂਬਰ ਲਈ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਕੀਤਾ ਸੀ ਤੇ ਹੁਣ ਹਰਭਜਨ ਸਿੰਘ ਦੀ ਵੀ ਮਦਦ ਕੀਤੀ ਹੈ। ਸੋਨੂੰ ਸੂਦ ਨੇ ਹਰਭਜਨ ਸਿੰਘ ਦੀ ਅਪੀਲ ਤੇ ਇੱਕ ਕੋਰੋਨਾ ਮਰੀਜ਼ ਦੀ ਮਦਦ ਕੀਤੀ ਹੈ।
ਹਰਭਜਨ ਸਿੰਘ ਵੱਲੋਂ ਆਪਣੇ ਟਵਿੱਟਰ ਜ਼ਰੀਏ ਇੱਕ ਮਰੀਜ਼ ਲਈ Remdesivir ਟੀਕੇ ਦੀ ਮਦਦ ਮੰਗੀ ਸੀ। ਹਰਭਜਨ ਸਿੰਘ ਨੇ ਇਸ ਦੇ ਨਾਲ ਹੀ ਉਸ ਹਸਪਤਾਲ ਦਾ ਪਤਾ ਵੀ ਦੱਸਿਆ, ਜਿੱਥੇ ਮਰੀਜ਼ ਭਰਤੀ ਸੀ। ਜਿਸ ‘ਤੇ ਰਿਪਲਾਈ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ ਕਿ, ਭਾਜੀ ਪਹੁੰਚ ਜਾਵੇਗਾ।
1 remdesiver injection 💉 required (urgent)
Hospital- Basappa hospital near Aishwarya fort , chitradurga , Karnatka
Pls contact this no : 9845527157
🙏
— Harbhajan Turbanator (@harbhajan_singh) May 12, 2021
Bhaji…Wil be delivered ☑️ https://t.co/oZeljSBEN3
— sonu sood (@SonuSood) May 12, 2021
ਹਰਭਜਨ ਸਿੰਘ ਨੇ ਸੋਨੂੰ ਸੂਦ ਨੂੰ ਇਸ ਮਦਦ ਲਈ ਟਵਿੱਟਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ ਧੰਨਵਾਦ ਮੇਰੇ ਭਰਾ। ਰੱਬ ਤੈਨੂੰ ਹੋਰ ਜ਼ਿਆਦਾ ਸ਼ਕਤੀ ਦੇਵੇ। ਸੋਨੂੰ ਸੂਦ ਦੇ ਇਸ ਨੇਕ ਕੰਮ ਦੀ ਲੋਕ ਸੋਸ਼ਲ ਮੀਡੀਆ ‘ਤੇ ਖੂਬ ਸਰਾਹਨਾ ਕਰ ਰਹੇ ਹਨ।
Thank you my brother 🙏🙏..may god bless you with more strength https://t.co/pPtxniRpDU
— Harbhajan Turbanator (@harbhajan_singh) May 12, 2021