ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਕੋਰੋਨਾ ਮਰੀਜ਼ ਲਈ ਮੰਗੀ ਮਦਦ ਤਾਂ ਸੋਨੂੰ ਸੂਦ ਨੇ ਇੰਝ ਦਿੱਤੀ ਪ੍ਰਤੀਕਿਰਿਆ

TeamGlobalPunjab
2 Min Read

ਨਿਊਜ਼ ਡੈਸਕ: ਭਾਰਤ ਵਿੱਚ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਆਪਣੇ ਸਿਖਰ ‘ਤੇ ਹੈ ਤੇ ਪੂਰਾ ਦੇਸ਼ ਇਸ ਨਾਲ ਪ੍ਰਭਾਵਿਤ ਹੈ। ਅਜਿਹੇ ‘ਚ ਬਾਲੀਵੁੱਡ ਅਦਾਕਾਰ ਕੋਰੋਨਾ ਸੰਕਟ ਦੇ ਵਿਚਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਨੇ ਕੁਝ ਸਮਾਂ ਪਹਿਲਾਂ ਹੀ ਕ੍ਰਿਕਟਰ ਸੁਰੇਸ਼ ਰੈਨਾ ਦੇ ਪਰਿਵਾਰਕ ਮੈਂਬਰ ਲਈ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਕੀਤਾ ਸੀ ਤੇ ਹੁਣ ਹਰਭਜਨ ਸਿੰਘ ਦੀ ਵੀ ਮਦਦ ਕੀਤੀ ਹੈ। ਸੋਨੂੰ ਸੂਦ ਨੇ ਹਰਭਜਨ ਸਿੰਘ ਦੀ ਅਪੀਲ ਤੇ ਇੱਕ ਕੋਰੋਨਾ ਮਰੀਜ਼ ਦੀ ਮਦਦ ਕੀਤੀ ਹੈ।

ਹਰਭਜਨ ਸਿੰਘ ਵੱਲੋਂ ਆਪਣੇ ਟਵਿੱਟਰ ਜ਼ਰੀਏ ਇੱਕ ਮਰੀਜ਼ ਲਈ Remdesivir ਟੀਕੇ ਦੀ ਮਦਦ ਮੰਗੀ ਸੀ। ਹਰਭਜਨ ਸਿੰਘ ਨੇ ਇਸ ਦੇ ਨਾਲ ਹੀ ਉਸ ਹਸਪਤਾਲ ਦਾ ਪਤਾ ਵੀ ਦੱਸਿਆ, ਜਿੱਥੇ ਮਰੀਜ਼ ਭਰਤੀ ਸੀ। ਜਿਸ ‘ਤੇ ਰਿਪਲਾਈ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ ਕਿ, ਭਾਜੀ ਪਹੁੰਚ ਜਾਵੇਗਾ।

ਹਰਭਜਨ ਸਿੰਘ ਨੇ ਸੋਨੂੰ ਸੂਦ ਨੂੰ ਇਸ ਮਦਦ ਲਈ ਟਵਿੱਟਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ ਧੰਨਵਾਦ ਮੇਰੇ ਭਰਾ। ਰੱਬ ਤੈਨੂੰ ਹੋਰ ਜ਼ਿਆਦਾ ਸ਼ਕਤੀ ਦੇਵੇ। ਸੋਨੂੰ ਸੂਦ ਦੇ ਇਸ ਨੇਕ ਕੰਮ ਦੀ ਲੋਕ ਸੋਸ਼ਲ ਮੀਡੀਆ ‘ਤੇ ਖੂਬ ਸਰਾਹਨਾ ਕਰ ਰਹੇ ਹਨ।

- Advertisement -

Share this Article
Leave a comment