ਪੁਲਿਸ ਵੈਨ ‘ਚੋਂ ਛਾਲ ਮਾਰ ਕੇ ਕੈਦੀ ਨੇ ਭੱਜਣ ਦੀ ਕੀਤੀ ਕੋਸ਼ਿਸ਼, ਲੋਕਾਂ ਨੇ ਕੀਤਾ ਕਾਬੂ

TeamGlobalPunjab
1 Min Read

ਲੁਧਿਆਣਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸ ਦਈਏ ਕਿ ਤਾਜਪੁਰ ਰੋਡ ’ਤੇ ਪੁਲਿਸ ਵੈਨ ‘ਚੋਂ ਇੱਕ ਕੈਦੀ ਨੇ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਨੇ ਕੈਦੀ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਸ ਸਬੰਧੀ ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਨੇ ਦੱਸਿਆ ਕਿ ਕੈਦੀ ਵੈਨ ਦੇ ਪਿਛਲੇ ਦਰਵਾਜੇ ‘ਚੋਂ ਛਾਲ ਮਾਰ ਕੇ ਬਾਹਰ ਆ ਗਿਆ ਸੀ ਜਿਸ ਨੂੰ ਉਨ੍ਹਾਂ ਨੇ ਫੜ ਲਿਆ। ਸਥਾਨਕ ਲੋਕਾਂ ਮੁਤਾਬਕ ਪੁਲੀਸ ਨੂੰ ਇਸ ਦੌਰਾਨ ਕੈਦੀ ਦੇ ਭੱਜਣ ਦਾ ਕੁਝ ਪਤਾ ਨਹੀਂ ਲੱਗਿਆ ਤੇ ਵੈਨ ਬਹੁਤ ਅੱਗੇ ਨਿਕਲ ਗਈ। ਲੋਕਾਂ ਨੇ ਵੈਨ ਦੇ ਪਿੱਛੇ ਮੋਟਰਸਾਈਕਲ ਲਗਾ ਕੇ ਪੁਲੀਸ ਨੂੰ ਇਸ ਸਬੰਧੀ ਸੂਚਿਤ ਕੀਤਾ, ਜਿਸ ਤੋਂ ਬਾਅਦ ਮੁਲਾਜ਼ਮ ਗੱਡੀ ਵਾਪਸ ਲੈ ਕੇ ਪਹੁੰਚੇ ਤੇ ਕੈਦੀ ਨੂੰ ਹਿਰਾਸਤ ‘ਚ ਲੈ ਲਿਆ।

ਸਥਾਨਕ ਲੋਕਾਂ ਨੇ ਇਹ ਵੀ ਦੱਸਿਆ ਕਿ ਕੈਦੀ ਵਾਰ-ਵਾਰ ਬੋਲ ਰਿਹਾ ਸੀ ਕਿ ਉਹ ਕਤਲ ਦੇ ਮਾਮਲੇ ‘ਚ ਜੇਲ੍ਹ ਅੰਦਰ ਹੈ, ਉਸਦੀ ਸੈਟਿੰਗ ਹੋਈ ਪਈ ਹੈ। ਸੂਤਰਾਂ ਤੋਂ ਸਾਹਮਣੇ ਆਇਆ ਹੈ ਕਿ ਕੈਦੀਆਂ ਨੂੰ ਅਦਾਲਤ ਤੋਂ ਵਾਪਸ ਜੇਲ੍ਹ ਲਿਜਾਇਆ ਜਾ ਰਿਹਾ ਸੀ। ਉੱਥੇ ਹੀ ਇਸ ਮਾਮਲੇ ਸਬੰਧੀ ਮੌਕੇ ‘ਤੇ ਮੌਜੂਦ ਮੁਲਾਜ਼ਮਾਂ ਨੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ।

Share This Article
Leave a Comment